ਵੱਡੀ ਖ਼ਬਰ: ਕੈਨੇਡਾ ''ਚ ਗੈਂਗਸਟਰ ਸੁੱਖਾ ਦੁੱਨੇਕੇ ਦੀ ਗੋਲੀ ਮਾਰ ਕੇ ਹੱਤਿਆ,ਅੱਤਵਾਦੀ ਨਿੱਝਰ ਦੇ ਸਾਥੀ ਅਰਸ਼ ਡੱਲਾ ਦਾ ਸੀ ਸੱਜਾ ਹੱਥ

ਵੱਡੀ ਖ਼ਬਰ: ਕੈਨੇਡਾ ''ਚ ਗੈਂਗਸਟਰ ਸੁੱਖਾ ਦੁੱਨੇਕੇ ਦੀ ਗੋਲੀ ਮਾਰ ਕੇ ਹੱਤਿਆ,ਅੱਤਵਾਦੀ ਨਿੱਝਰ ਦੇ ਸਾਥੀ ਅਰਸ਼ ਡੱਲਾ ਦਾ ਸੀ ਸੱਜਾ ਹੱਥ

ਖਾਲਿਸਤਾਨ ਟਾਈਗਰ ਫੋਰਸ (ਕੇ.ਟੀ.ਐੱਫ.) ਦੇ ਅੱਤਵਾਦੀ ਹਰਦੀਪ ਨਿੱਝਰ ਦੇ ਕਤਲ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਤਣਾਅ ਦਰਮਿਆਨ ਭਾਰਤੀ ਏ ਸ਼੍ਰੇਣੀ ਦੇ ਗੈਂਗਸਟਰ ਸੁਖਦੁਲ ਸਿੰਘ ਗਿੱਲ ਉਰਫ ਸੁੱਖਾ ਦੁੱਨੇਕੇ ਦਾ ਕੈਨੇਡਾ 'ਚ ਕਤਲ ਕਰ ਦਿੱਤਾ ਗਿਆ ਹੈ। ਉਹ ਸਾਲ 2017 ਵਿੱਚ ਜਾਅਲੀ ਪਾਸਪੋਰਟ ਬਣਵਾ ਕੇ ਪੰਜਾਬ ਤੋਂ ਕੈਨੇਡਾ ਭੱਜ ਗਿਆ ਸੀ।

ਸ਼ੁਰੂਆਤੀ ਜਾਣਕਾਰੀ ਅਨੁਸਾਰ ਸੁੱਖਾ ਦੁੱਨੇਕੇ ਨੂੰ ਕੈਨੇਡਾ ਦੇ ਵਿਨੀਪੈਗ 'ਚ ਗੋਲੀ ਮਾਰੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦੁਨਾਕੇ ਤੇ ਕਰੀਬ 15 ਰਾਉਂਡ ਫਾਇਰਿੰਗ ਹੋਈ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਹ 41 ਅੱਤਵਾਦੀਆਂ ਅਤੇ ਗੈਂਗਸਟਰਾਂ ਦੀ ਸੂਚੀ ਵਿੱਚ ਸ਼ਾਮਲ ਸੀ, ਜਿਸ ਨੂੰ ਐਨਆਈਏ ਨੇ ਜਾਰੀ ਕੀਤਾ ਸੀ।

ਕੈਨੇਡਾ 'ਚ ਖਾਲਿਸਤਾਨੀ ਅੱਤਵਾਦੀ ਨਿੱਝਰ ਦੇ ਕਤਲ ਤੋਂ ਬਾਅਦ ਇਹ ਦੂਜੀ ਵੱਡੀ ਘਟਨਾ ਹੈ। ਕਤਲ ਕੀਤਾ ਗਿਆ ਗੈਂਗਸਟਰ ਸੁੱਖਾ ਖਾਲਿਸਤਾਨੀ ਅੱਤਵਾਦੀ-ਗੈਂਗਸਟਰ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਦਾ ਸੱਜਾ ਹੱਥ ਮੰਨਿਆ ਜਾਂਦਾ ਸੀ। ਅਰਸ਼ ਡੱਲਾ ਅੱਤਵਾਦੀ ਹਰਦੀਪ ਨਿੱਝਰ ਦਾ ਕਰੀਬੀ ਸਾਥੀ ਸੀ। ਡੱਲਾ ਆਪਣੇ ਨਾਲ ਕੇਟੀਐਫ ਦੇ ਅੱਤਵਾਦੀ ਮਾਡਿਊਲ ਨੂੰ ਸੰਭਾਲ ਰਿਹਾ ਸੀ।