ਪਾਨ ਮਸਾਲਾ ਦੀ ਮਸ਼ਹੂਰੀ ਕਰਨ ਵਾਲੇ ਸਾਬਕਾ ਕ੍ਰਿਕਟਰਾਂ ‘ਤੇ ਭੜਕੇ ਗੰਭੀਰ,ਕਿਹਾ -‘ਪੈਸੇ ਕਮਾਉਣ ਦੇ ਹੋਰ ਵੀ ਤਰੀਕੇ ਨੇ’

ਪਾਨ ਮਸਾਲਾ ਦੀ ਮਸ਼ਹੂਰੀ ਕਰਨ ਵਾਲੇ ਸਾਬਕਾ ਕ੍ਰਿਕਟਰਾਂ ‘ਤੇ ਭੜਕੇ ਗੰਭੀਰ,ਕਿਹਾ -‘ਪੈਸੇ ਕਮਾਉਣ ਦੇ ਹੋਰ ਵੀ ਤਰੀਕੇ ਨੇ’

ਭਾਰਤੀ ਟੀਮ ਦੇ ਦੋ ਸਾਬਕਾ ਦਿੱਗਜ ਬੱਲੇਬਾਜ਼ ਸੁਨੀਲ ਗਾਵਸਕਰ ਅਤੇ ਵਰਿੰਦਰ ਸਹਿਵਾਗ ਭਾਰਤੀ ਟੀਮ ਵਿੱਚ ਪਾਨ ਮਸਾਲਾ ਦੀ ਮਸਹੂਰੀ ਕਰਦੇ ਹਨ। IPL ਦੌਰਾਨ ਉਨ੍ਹਾਂ ਦੇ ਇਸ਼ਤਿਹਾਰ ਖੂਬ ਵਾਇਰਲ ਹੋਏ ਸਨ। ਇਸ ਤੋਂ ਇਲਾਵਾ 1983 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੇ ਕਪਤਾਨ ਕਪਿਲ ਦੇਵ ਵੀ ਪਾਨ ਮਸਾਲਾ ਦੇ ਵਿਗਿਆਪਨ ਵਿੱਚ ਨਜ਼ਰ ਆਉਂਦੇ ਹਨ। ਹੁਣ ਭਾਰਤੀ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਉਨ੍ਹਾਂ ‘ਤੇ ਭੜਕ ਗਏ ਹਨ।

ਗੌਤਮ ਗੰਭੀਰ ਨੇ ਨਾਮ ਲਏ ਬਿਨ੍ਹਾਂ ਕ੍ਰਿਕਟਰਾਂ ਦੇ ਪਾਨ ਮਸਾਲਾ ਦੀ ਮਸ਼ਹੂਰੀ ਕਰਨ ਨੂੰ ਸ਼ਰਮਨਾਕ ਦੱਸਿਆ । ਇੱਕ ਇੰਟਰਵਿਊ ਵਿੱਚ ਜਦੋਂ ਉਨ੍ਹਾਂ ਤੋਂ ਕ੍ਰਿਕਟਰਾਂ ਦੇ ਪਾਨ ਮਸਾਲਾ ਦੀ ਮਸ਼ਹੂਰੀ ਕਰਨ ਬਾਰੇ ਪੁੱਛਿਆ ਗਿਆ ਤਾਂ ਗੰਭੀਰ ਨੇ ਉਸਨੂੰ ਘਿਣਾਉਣ ਵਾਲਾ ਅਤੇ ਨਿਰਾਸ਼ਾਜਨਕ ਦੱਸਿਆ ਤੇ ਕਿਹਾ "ਮੈਂ ਸਿਰਫ਼ ਦੋ ਸ਼ਬਦ ਕਹਿਣਾ ਚਾਹਾਂਗਾ ,ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਨਹੀਂ ਸੋਚਿਆ ਸੀ ਕਿ ਕੋਈ ਖਿਡਾਰੀ ਪਾਨ ਮਸਾਲਾ ਦੀ ਮਸਹੂਰੀ ਕਰੇਗਾ ,ਮੈਂ ਵਾਰ-ਵਾਰ ਉਹੀ ਗੱਲ ਕਹਾਂਗਾ ਅਤੇ ਕਹਿੰਦਾ ਰਹਾਂਗਾ ਕਿ ਆਪਣੇ ਰੋਲ ਮਾਡਲਾਂ ਨੂੰ ਸਮਝਦਾਰੀ ਨਾਲ ਚੁਣੋ। ਨਾਮ ਜ਼ਰੂਰੀ ਨਹੀਂ, ਕੰਮ ਜ਼ਰੂਰੀ ਹੈ।"

ਇਸ ਤੋਂ ਅੱਗੇ ਗੰਭੀਰ ਕਿਹਾ ਕਿ ਕੋਈ ਵੀ ਹੋਵੇ, ਤੁਸੀਂ ਆਪਣੇ ਨਾਮ ਨਾਲ ਨਹੀਂ ਜਾਣੇ ਜਾਂਦੇ । ਤੁਸੀਂ ਆਪਣੇ ਕੰਮਾਂ ਨਾਲ ਪਹਿਚਾਣੇ ਜਾਂਦੇ ਹੋ। ਕਰੋੜਾਂ ਨੌਜਵਾਨ ਦੇਖ ਰਹੇ ਹੋਣਗੇ। ਪੈਸੇ ਦਾ ਹੋਣਾ ਇੰਨਾ ਜ਼ਰੂਰੀ ਨਹੀਂ ਹੈ ਕਿ ਤੁਸੀਂ ਕੋਈ ਵੀ ਪਾਨ ਮਸਾਲੇ ਦੀ ਮਸਹੂਰੀ ਕਰੋਗੇ । ਪੈਸੇ ਕਮਾਉਣ ਦੇ ਹੋਰ ਵੀ ਕਈ ਤਰੀਕੇ ਹਨ । ਥੋੜਾ ਜਿਹਾ ਪੈਸਾ ਛੱਡਣਾ ਕਿਉਂਕਿ ਤੁਸੀਂ ਬਹੁਤ ਸਾਰੇ ਨੌਜਵਾਨਾਂ ਲਈ ਇੱਕ ਰੋਲ ਮਾਡਲ ਹੋ । ਕੋਈ ਵੀ ਆਪਣੇ ਆਪ ਨੂੰ ਉਸ ਸਟਾਈਲ ਵਿੱਚ ਕੈਰੀ ਨਹੀਂ ਕਰਨਾ ਚਾਹੁੰਦਾ।

ਉੱਥੇ ਹੀ ਦੂਜੇ ਪਾਸੇ ਗੰਭੀਰ ਨੇ ਕਿਹਾ ਕਿ ਸਚਿਨ ਤੇਂਦੁਲਕਰ ਨੂੰ ਪਾਨ ਮਸਾਲਾ ਕੰਪਨੀ ਨੇ 20-30 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਸੀ, ਪਰ ਉਨ੍ਹਾਂ ਨੇ ਪਾਨ ਮਸਾਲਾ ਬ੍ਰਾਂਡ ਲਈ ਇਸ਼ਤਿਹਾਰ ਦੇਣ ਤੋਂ ਇਨਕਾਰ ਕਰ ਦਿੱਤਾ । ਕਿਉਂਕਿ ਉਨ੍ਹਾਂ ਨੇ ਆਪਣੇ ਪਿਤਾ ਨਾਲ ਵਾਅਦਾ ਕੀਤਾ ਸੀ ਕਿ ਉਹ ਇਸ ਤਰ੍ਹਾਂ ਦੀ ਕਿਸੇ ਵੀ ਚੀਜ਼ ਵਿੱਚ ਸ਼ਾਮਿਲ ਨਹੀਂ ਹੋਣਗੇ । ਇਸੇ ਲਈ ਉਹ ਰੋਲ ਮਾਡਲ ਹਨ।