ਜਲੰਧਰ ''ਚ ਨੌਜਵਾਨ ਦਾ ਸਿਰ ਵੱਢ ਬੇਰਹਿਮੀ ਨਾਲ ਕੀਤਾ ਕਤਲ ਫ਼ੇਰ ਗੰਦੇ ਨਾਲੇ ''ਚ ਸੁੱਟੀ ਲਾਸ਼

ਜਲੰਧਰ ''ਚ ਨੌਜਵਾਨ ਦਾ ਸਿਰ ਵੱਢ ਬੇਰਹਿਮੀ ਨਾਲ ਕੀਤਾ ਕਤਲ ਫ਼ੇਰ ਗੰਦੇ ਨਾਲੇ ''ਚ ਸੁੱਟੀ ਲਾਸ਼

ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਆਦਮਪੁਰ ਦੇ ਅਧੀਨ ਪੈਂਦੇ ਅਲਾਵਲਪੁਰ ਵਿਚ ਸ਼ਨੀਵਾਰ ਸਵੇਰੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਥੇ ਇਕ ਸਿਰ ਕੱਟੀ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਗਈ। ਮ੍ਰਿਤਕ ਦੀ ਪਛਾਣ ਆਦਮਪੁਰ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ ਉਰਫ਼ ਰਿੰਕਾ ਦੇ ਰੂਪ ਵਿਚ ਹੋਈ ਹੈ। 

                           Image

ਸੂਚਨਾ ਮਿਲਣ ਤੋਂ ਬਾਅਦ ਮੌਤੇ ਉਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਆਦਮਪੁਰ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਪੈਸਿਆਂ ਦੇ ਲੈਣ-ਦੇਣ ਕਰਕੇ ਰਿੰਕਾ ਦਾ ਕਤਲ ਕੀਤਾ ਅਤੇ ਫਿਰ ਉਸ ਸਿਰ ਵੱਢ ਕੇ ਸਿਰ ਨੂੰ ਸਾੜਨ ਮਗਰੋਂ ਲਾਸ਼ ਨੂੰ ਗੰਦੇ ਨਾਲੇ ਵਿਚ ਸੁੱਟ ਦਿੱਤਾ ਗਿਆ। ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

                          Image