ਅੰਮ੍ਰਿਤਸਰ ’ਚ ਘਰ ਨੇੜਿਓਂ ਦੱਬੀ ਮਿਲੀ ਕੁੜੀ ਦੀ ਦੇਹ, ਪਰਿਵਾਰ ਨੇ ਪਿਤਾ ’ਤੇ ਲਾਏ ਗੰਭੀਰ ਇਲਜ਼ਾਮ

ਅੰਮ੍ਰਿਤਸਰ ’ਚ ਘਰ ਨੇੜਿਓਂ ਦੱਬੀ ਮਿਲੀ ਕੁੜੀ ਦੀ ਦੇਹ, ਪਰਿਵਾਰ ਨੇ ਪਿਤਾ ’ਤੇ ਲਾਏ ਗੰਭੀਰ ਇਲਜ਼ਾਮ

ਅੰਮ੍ਰਿਤਸਰ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਪਿਤਾ ਵੱਲੋਂ ਆਪਣੀ ਹੀ ਧੀ ਦਾ ਕਤਲ ਕੀਤੇ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਮੁਤਾਬਕ ਘਰ ਨੇੜੇ ਕੁੜੀ ਦੀ ਦੇਹ ਦੱਬੀ ਮਿਲੀ। ਘਰੇਲੂ ਝਗੜੇ ਕਾਰਨ ਕੁੜੀ ਦੀ ਮਾਂ ਪੇਕੇ ਗਈ ਹੋਈ ਸੀ ਤੇਵਾਪਸ ਪਰਤਣ ‘ਤੇ ਘਰ ਨੇੜੇ ਟੋਇਆ ਵੇਖ ਕੇ ਮਾਂ ਨੂੰ ਸ਼ੱਕ ਹੋਇਆ ਸੀ।

ਮ੍ਰਿਤਕਾ ਦੀ ਪਛਾਣ ਨਵਨੀਤ ਕੌਰ ਵਜੋਂ ਹੋਈ ਹੈ। ਸ਼ੱਕ ਹੋਣ ‘ਤੇ ਮਾਂ ਨੇ ਪੁਲਿਸ ਬੁਲਾਈ। ਜਦੋਂ ਪੁਲਿਸ ਨੇ ਜੇਸੀਬੀ ਤੋਂ ਖੁਦਵਾਈ ਕਰਵਾਈ ਤਾਂ ਕੁੜੀ ਦੀ ਲਾਸ਼ ਮਿਲੀ। ਕੁੜੀ ਦੀ ਮਾਂ ਦੇ ਬਿਆਨ ਦੇ ਆਧਾਰ ‘ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਵਾਰਦਾਤ ਤੋਂ ਬਾਅਦ ਮੁਲਜ਼ਮ ਪਿਤਾ ਫਰਾਰ ਹੈ। ਪੁਲਿਸ ਉਸ ਦੀ ਭਾਲ ਕਰ ਰਹੀ ਹੈ।

ਮ੍ਰਿਤਕਾ ਦੀ ਮਾਂ ਸਰਬਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੇ ਲਗਭਗ 8 ਮਹੀਨੇ ਪਹਿਲਾਂ ਲਵਮੈਰਿਜ ਕਰਵਾਈ ਸੀ। ਇਸ ਨੂੰ ਲੈ ਕੇ ਪਰਿਵਾਰ ਵਿਚ ਝਗੜਾ ਹੁੰਦਾ ਸੀ। ਪਤੀ ਨੂੰ ਆਪਣੀ ਦੂਜੀ ਧੀ ‘ਤੇ ਵੀ ਸ਼ੱਕ ਸੀ ਕਿ ਉਸ ਦਾ ਕਿਸੇ ਦੇ ਨਾਲ ਕੋਈ ਰਿਲੇਸ਼ਨ ਹੈ। ਮਾਂ ਨੇ ਦੱਸਿਆ ਕਿ ਇਸੇ ਝਗੜੇ ਦੇ ਕਰਕੇ ਉਹ ਕੁਝ ਦਿਨ ਪਹਿਲਾਂ ਆਪਣੇ ਪੇਕੇ ਗਈ ਸੀ। ਮਹਿਲਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੇ ਉਸ ਨੂੰ ਫੋਨ ਕੀਤਾ ਸੀ ਤੇ ਦੱਸਿਆ ਸੀ ਕਿ ਪਿਤਾ ਘਰ ਦੇ ਬਾਹਰ ਇਕ ਟੋਇਆ ਖੋਦ ਰਹੇ ਹਨ। ਇਸ ਦੇ ਬਾਅਦ ਉਸ ਦੀ ਧੀ ਨਾਲ ਦੁਬਾਰਾ ਗੱਲ ਨਹੀ ਹੋ ਸਕੀ।