ਬਜਟ ਮਗਰੋਂ,ਨਵੇਂ ਰਿਕਾਰਡ ਪੱਧਰ ‘ਤੇ 58 ਹਜ਼ਾਰ ਦੇ ਪਾਰ ਪਹੁੰਚਿਆ ਸੋਨਾ।

ਬਜਟ ਮਗਰੋਂ,ਨਵੇਂ ਰਿਕਾਰਡ ਪੱਧਰ ‘ਤੇ 58 ਹਜ਼ਾਰ ਦੇ ਪਾਰ ਪਹੁੰਚਿਆ ਸੋਨਾ।

ਬਜਟ ਤੋਂ ਬਾਅਦ ਵੀਰਵਾਰ ਨੂੰ ਸੋਨਾ 700 ਰੁਪਏ ਦੀ ਤੇਜ਼ੀ ਦੇ ਬਾਅਦ ਆਲਟਾਈਮ ਹਾਈ ‘ਤੇ ਪਹੁੰਚ ਗਿਆ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੀ ਵੈਬਸਾਈਟ ਮੁਤਾਬਕ ਸੋਨਾ 779 ਰੁਪਏ ਦੀ ਤੇਜ਼ੀ ਦੇ ਬਾਅਦ 58 ਹਜ਼ਾਰ 689 ਰੁਪਏ ਪ੍ਰਤੀ 10 ਗ੍ਰਾਮ ‘ਤੇ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸੋਨਾ 57 ਹਜ਼ਾਰ 910 ਰੁਪਏ ‘ਤੇ ਬੰਦ ਹੋਇਆ ਸੀ। ਉੱਥੇ ਹੀ ਜੇਕਰ ਚਾਂਦੀ ਦੀ ਗੱਲ ਕੀਤੀ ਜਾਵੇ ਤਾਂ ਇਸਦੀ ਕੀਮਤ ਵਿੱਚ ਵੀ ਅੱਜ ਸ਼ਾਨਦਾਰ ਤੇਜ਼ੀ ਦੇਖਣ ਨੂੰ ਮਿਲੀ। ਸਰਾਫ਼ਾ ਬਜ਼ਾਰ ਵਿੱਚ ਇਹ 1805 ਰੁਪਏ ਮਹਿੰਗੀ ਹੋ ਕੇ 71 ਹਜ਼ਾਰ 250 ਰੁਪਏ ਪ੍ਰਤੀ ਕਿਗ੍ਰਾ ‘ਤੇ ਪਹੁੰਚ ਗਈ ਹੈ। 1 ਫਰਵਰੀ ਨੂੰ ਇਹ 69 ਹਜ਼ਾਰ 445 ਹਜ਼ਾਰ ‘ਤੇ ਸੀ।

ਘਰੇਲੂ ਬਜ਼ਾਰਾਂ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਜ਼ਬਰਦਸਤ ਤੇਜ਼ੀ ਦੇਖਣ ਨੂੰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਤੇਜ਼ੀ ਤੇ ਘਰੇਲੂ ਮੰਗ ਦੇ ਚੱਲਦਿਆਂ ਸੋਨੇ ਦੀਆਂ ਕੀਮਤਾਂ ਬੀਤੇ 4 ਮਹੀਨਿਆਂ ਵਿੱਚ 9000 ਰੁਪਏ ਪ੍ਰਤੀ 10 ਗ੍ਰਾਮ ਤੱਕ ਉਛਾਲ ਦੇਖਣ ਨੂੰ ਮਿਲਿਆ ਹੈ। ਸਾਲ 2023 ਵਿੱਚ ਬੀਤੇ ਇੱਕ ਮਹੀਨੇ ਵਿੱਚ ਹੀ ਸੋਨੇ ਦੀਆਂ ਕੀਮਤਾਂ ਵਿੱਚ 4000 ਰੁਪਏ ਦਾ ਉਛਾਲ ਆਇਆ ਹੈ।

ਸੋਨੇ ਦੀਆਂ ਕੀਮਤਾਂ ਵਿੱਚ ਤੇਜ਼ੀ ਨੂੰ ਅਮਰੀਕਾ ਦੇ ਸੈਂਟਰਲ ਬੈਂਕ ਫੇਡ ਰਿਜ਼ਰਵ ਵੱਲੋਂ ਵਿਆਜ ਦਰਾਂ ਵਿੱਚ ਕੀਤੇ ਗਏ ਵਾਧੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਅਮਰੀਕੀ ਫ਼ੇਡਰਲ ਰਿਜ਼ਰਵ ਨੇ ਮਹਿੰਗਾਈ ‘ਤੇ ਲਗਾਮ ਲਗਾਉਣ ਦੇ ਲਈ ਅਮਰੀਕਾ ਵਿੱਚ ਵਿਆਜ਼ ਦਰਾਂ ਵਿੱਚ ਇੱਕ ਚੌਥਾਈ ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਉੱਥੇ ਹੀ ਕੋਰੋਨਾ ਪਾਬੰਦੀਆਂ ਵੱਲੋਂ ਦਿੱਤੀ ਜਾ ਰਹੀ ਢਿੱਲ ਦੇ ਚੱਲਦਿਆਂ ਸੋਨੇ ਦੀ ਮੰਗ ਵਿੱਚ ਤੇਜ਼ੀ ਦੇਖੀ ਜਾ ਸਕਦੀ ਹੈ ਜਿਸਦੇ ਚੱਲਦਿਆਂ ਸੋਨੇ ਦੀ ਚਮਕ ਬਣੀ ਰਹਿ ਸਕਦੀ ਹੈ।