ਕੌਮੀ ਪ੍ਰਧਾਨ JP ਨੱਡਾ ਭਾਜਪਾ ਵਰਕਰਾਂ ''ਚ ਜੋਸ਼ ਭਰਨ ਚੰਡੀਗੜ੍ਹ ਆਉਣਗੇ 

ਕੌਮੀ ਪ੍ਰਧਾਨ JP ਨੱਡਾ ਭਾਜਪਾ ਵਰਕਰਾਂ ''ਚ ਜੋਸ਼ ਭਰਨ ਚੰਡੀਗੜ੍ਹ ਆਉਣਗੇ 

ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਡਾ 10 ਮਈ ਨੂੰ ਚੰਡੀਗੜ੍ਹ ਆ ਰਹੇ ਹਨ। ਲੋਕ ਸਭਾ ਚੋਣਾਂ ਨੂੰ ਲੈ ਕੇ ਉਨ੍ਹਾਂ ਦੀ ਚੰਡੀਗੜ੍ਹ ਫੇਰੀ ਬਹੁਤ ਹੀ ਅਹਿਮ ਮੰਨੀ ਜਾ ਰਹੀ ਹੈ। ਇਸੇ ਦਿਨ ਹੀ ਚੰਡੀਗੜ੍ਹ ਤੋਂ ਭਾਜਪਾ ਦੇ ਲੋਕ ਸਭਾ ਉਮੀਦਵਾਰ ਸੰਜੇ ਟੰਡਨ ਸਵੇਰੇ 10 ਵਜੇ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ।

ਨੱਡਾ ਦੇਸ਼ ਦੇ ਹੋਰਨਾਂ ਤਿੰਨ ਸੂਬਿਆਂ ’ਚ ਤੀਜੇ ਪੜਾਅ ਦੀਆਂ ਹੋਈਆਂ ਚੋਣਾਂ ਤੋਂ ਬਾਅਦ ਵਿਹਲੇ ਹੋ ਕੇ ਚੰਡੀਗੜ੍ਹ ਪਹੁੰਚ ਰਹੇ ਹਨ। ਉਹ ਚੰਡੀਗੜ੍ਹ ਦੇ ਸੈਕਟਰ-27 ਦੇ ਰਾਮਲੀਲਾ ਮੈਦਾਨ ’ਚ 10 ਮਈ ਨੂੰ ਸ਼ਾਮ ਵੇਲੇ ਵੱਡੀ ਰੈਲੀ ਨੂੰ ਸੰਬੋਧਨ ਕਰ ਕੇ ਭਾਜਪਾ ਵਰਕਰਾਂ ’ਚ ਜੋਸ਼ ਭਰਨਗੇ।