ਕੋਟਕਪੂਰਾ ''ਚ ਡੇਰਾ ਪ੍ਰੇਮੀ ਦੇ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਗੋਲਡੀ ਬਰਾੜ ਨੇ ਲਈ। 

ਕੋਟਕਪੂਰਾ ''ਚ ਡੇਰਾ ਪ੍ਰੇਮੀ ਦੇ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਗੋਲਡੀ ਬਰਾੜ ਨੇ ਲਈ। 

ਕੋਟਕਪੂਰਾ 'ਚ ਵੀਰਵਾਰ ਸਵੇਰੇ ਗੋਲੀਆਂ ਮਾਰ ਕੇ ਬਰਗਾੜੀ ਬੇਅਦਬੀ ਮਾਮਲੇ ਦੇ ਦੋਸ਼ੀ ਪਰਦੀਪ ਦਾ ਕਤਲ ਕਰ ਦਿੱਤਾ ਗਿਆ ਹੈ। ਇਸ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਗੋਲਡੀ ਬਰਾੜ ਵੱਲੋਂ ਲਈ ਗਈ ਹੈ। ਗੋਲਡੀ ਬਰਾੜ ਨੇ ਫੇਸਬੁੱਕ 'ਤੇ ਪੋਸਟ ਪਾ ਕੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਗੋਲਡੀ ਬਰਾੜ ਨੇ ਆਪਣੀ ਪੋਸਟ 'ਚ ਲਿਖਿਆ ਹੈ ਕਿ ਅੱਜ ਜੋ ਕੋਟਕਪੂਰਾ 'ਚ ਬਰਗਾੜੀ ਬੇਅਦਬੀ ਕੇਸ ਦੇ ਦੋਸ਼ੀ ਪਰਦੀਪ ਦਾ ਕਤਲ ਹੋਇਆ ਹੈ, ਉਸ ਦੀ ਜ਼ਿੰਮੇਵਾਰੀ ਮੈਂ ਗੋਲਡੀ ਬਰਾੜ (ਲਾਰੈਂਸ ਬਿਸ਼ਨੋਈ ਗਰੁੱਪ) ਲੈਂਦਾ ਹਾਂ।

ਗੋਲਡੀ ਬਰਾੜ ਨੇ ਲਿਖਿਆ ਕਿ ਬੀਤੇ 7 ਸਾਲਾਂ ਤੋਂ 3 ਸਰਕਾਰਾਂ ਬੇਅਦਬੀ ਘਟਨਾਵਾਂ ਦਾ ਇਨਸਾਫ਼ ਨਹੀਂ ਦੇ ਸਕੀਆਂ। ਉਸ ਨੇ ਲਿਖਿਆ ਕਿ ਜੋ ਵੀ ਕਿਸੇ ਧਰਮ ਦੀ ਬੇਅਦਬੀ ਕਰੇਗਾ, ਉਸ ਨਾਲ ਇੰਝ ਹੀ ਹੋਵੇਗਾ। ਉਸ ਨੇ ਲਿਖਿਆ ਕਿ ਬੇਅਦਬੀ ਮਾਮਲੇ 'ਚ ਹਿੰਦੂ-ਸਿੱਖ ਭਰਾਵਾਂ ਨੇ ਇਕੱਠੇ ਇਹ ਬਦਲਾ ਲਿਆ ਹੈ ਕਿਉਂਕਿ ਗੁਰੂ ਸਾਹਿਬ ਸਭ ਦੇ ਸਾਂਝੇ ਹਨ।

ਦੱਸਣਯੋਗ ਹੈ ਕਿ ਕੋਟਕਪੂਰਾ 'ਚ ਬਰਗਾੜੀ ਬੇਅਦਬੀ ਮਾਮਲੇ ਦੇ ਦੋਸ਼ੀ ਡੇਰਾ ਪ੍ਰੇਮੀ ਪਰਦੀਪ ਦਾ ਵੀਰਵਾਰ ਸਵੇਰੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਡੇਰਾ ਪ੍ਰੇਮੀ ਪਰਦੀਪ ਨੂੰ ਗੋਲੀਆਂ ਮਾਰੀਆਂ। ਮ੍ਰਿਤਕ ਪਰਦੀਪ ਬਰਗਾੜੀ ਬੇਅਦਬੀ ਮਾਮਲੇ 'ਚ ਐੱਫ. ਆਈ. ਆਰ. ਨੰਬਰ 63 'ਚ ਨਾਮਜ਼ਦ ਸੀ। ਇਹ ਘਟਨਾ ਉਸ ਵੇਲੇ ਵਾਪਰੀ, ਜਦੋਂ ਪਰਦੀਪ ਸਵੇਰ ਦੇ ਸਮੇਂ ਆਪਣੀ ਦੁਕਾਨ ਖੋਲ੍ਹਣ ਜਾ ਰਿਹਾ ਸੀ। ਇਸ ਘਟਨਾ ਦੌਰਾਨ ਇਕ ਗੰਨਮੈਨ ਦੇ ਜ਼ਖਮੀ ਹੋਇਆ ਹੈ। ਸਾਰੀ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆ ਗਈ ਹੈ।

              Image