ਬਿਹਾਰ ਵਿੱਚ ਕਰਜ਼ ਤੋਂ ਤੰਗ ਪਰਿਵਾਰ ਨੇ ਚੁੱਕਿਆ ਖ਼ੌਫਨਾਕ ਕਦਮ, ਬੱਚਿਆਂ ਸਮੇਤ 6 ਜੀਆਂ ਨੇ ਖਾਧਾ ਜ਼ਹਿਰ

ਬਿਹਾਰ ਵਿੱਚ ਕਰਜ਼ ਤੋਂ ਤੰਗ ਪਰਿਵਾਰ ਨੇ ਚੁੱਕਿਆ ਖ਼ੌਫਨਾਕ ਕਦਮ, ਬੱਚਿਆਂ ਸਮੇਤ 6 ਜੀਆਂ ਨੇ ਖਾਧਾ ਜ਼ਹਿਰ

ਬਿਹਾਰ ਤੋਂ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਕਰਜ਼ ਦੇ ਬੋਝ ਹੇਠਾਂ ਦੱਬੇ ਇਕ ਪਰਿਵਾਰ ਨੇ ਮੌਤ ਨੂੰ ਗਲ਼ ਲਾ ਲਿਆ। ਇਹ ਮਾਮਲਾ ਬਿਹਾਰ ਦੇ ਨਵਾਦਾ ਦਾ ਹੈ, ਜਿੱਥੇ ਪਰਿਵਾਰ ਦੇ 6 ਜੀਆਂ ਨੇ ਜ਼ਹਿਰ ਖਾ ਲਿਆ। ਜਿਨ੍ਹਾਂ ’ਚੋਂ 5 ਦੀ ਮੌਤ ਹੋ ਗਈ, ਜਦਕਿ ਧੀ ਸਾਕਸ਼ੀ ਕੁਮਾਰੀ ਜ਼ਿੰਦਗੀ ਅਤੇ ਮੌਤ ਦੀ ਨਾਲ ਜੂਝ ਰਹੀ ਹੈ। 

ਨਵਾਦਾ ਨਗਰ ਥਾਣਾ ਖੇਤਰ ਦੇ ਨਿਊ ਏਰੀਆ ਮੁਹੱਲਾ ਵਾਸੀ ਕੇਦਾਰ ਲਾਲ ਗੁਪਤਾ ਨੇ ਆਪਣੀ ਪਤਨੀ ਅਤੇ ਬੱਚਿਆਂ ਸਮੇਤ ਜ਼ਹਿਰ ਖਾ ਲਿਆ। ਪਰਿਵਾਰ ਦੇ 5 ਜੀਆਂ ਦੀ ਮੌਤ ਹੋ ਗਈ ਅਤੇ ਇਕ ਧੀ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਿਸ ਨੂੰ ਡਾਕਟਰਾਂ ਨੇ ਪਟਨਾ ਰੈਫਰ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਕੇਦਾਰ ਲਾਲ ਗੁਪਤਾ ਸ਼ਹਿਰ ਦੇ ਵਿਜੇ ਬਜ਼ਾਰ ਵਿਚ ਫ਼ਲ ਦਾ ਦੁਕਾਨ ਚਲਾਉਂਦੇ ਸਨ ਅਤੇ ਉਨ੍ਹਾਂ ’ਤੇ ਕਾਫੀ ਕਰਜ਼ਾ ਸੀ। ਕਰਜ਼ ਨੂੰ ਲੈ ਕੇ ਉਨ੍ਹਾਂ ਨੂੰ ਕਾਫੀ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਸੀ, ਜਿਸ ਤੋਂ ਤੰਗ ਆ ਕੇ ਉਨ੍ਹਾਂ ਨੇ ਪਰਿਵਾਰ ਸਮੇਤ ਜ਼ਹਿਰ ਖਾ ਲਿਆ। 

ਮੀਡੀਆ ਰਿਪੋਰਟਾਂ ਮੁਤਾਬਕ ਗੁਪਤਾ ਨੇ ਕਈ ਸੂਦਖੋਰਾਂ ਤੋਂ ਕਰਜ਼ ਲਿਆ ਸੀ ਅਤੇ ਉਹ ਉਨ੍ਹਾਂ ’ਤੇ ਪੈਸੇ ਚੁਕਾਉਣ ਦਾ ਦਬਾਅ ਬਣਾਉਂਦੇ ਹੋਏ ਤੰਗ-ਪਰੇਸ਼ਾਨ ਕਰ ਰਹੇ ਸਨ। ਗੁਪਤਾ ਹੀ ਨਹੀਂ ਪੂਰੇ ਪਰਿਵਾਰ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ। ਪੁਲਸ ਦਾ ਕਹਿਣਾ ਹੈ ਕਿ ਇਸ ਕਾਰਨ ਪੂਰੇ ਪਰਿਵਾਰ ਨੇ ਸਮੂਹਿਕ ਖ਼ੁਦਕੁਸ਼ੀ ਜਿਹਾ ਕਦਮ ਚੁੱਕਿਆ। ਪੁਲਸ ਮੁਤਾਬਕ ਮ੍ਰਿਤਕਾਂ ਦੀ ਪਛਾਣ ਕੇਦਾਰਲਾਲ ਗੁਪਤਾ, ਉਨ੍ਹਾਂ ਦੀ ਪਤਨੀ ਅਨਿਤਾ ਅਤੇ 3 ਬੱਚੇ- ਪ੍ਰਿੰਸ ਕੁਮਾਰ, ਸ਼ਬਨਮ ਕੁਮਾਰੀ ਅਤੇ ਗੁੜੀਆ ਕੁਮਾਰੀ ਸ਼ਾਮਲ ਹਨ, ਜਦਕਿ ਇਕ ਧੀ ਸਾਕਸ਼ੀ ਦੀ ਹਾਲਤ ਗੰਭੀਰ ਬਣੀ ਹੋਈ ਹੈ।