ਪੰਨੂ ਨੇ ਇਕ ਵਾਰ ਫਿਰ ਧਮਕੀ ਦਿੱਤੀ ਤੇ ਕਿਹਾ- 19 ਨਵੰਬਰ ਤੋਂ ਦੁਨੀਆ ਭਰ ''ਚ ਏਅਰ ਇੰਡੀਆ ਨਹੀਂ ਉੱਡਣ ਦਿੱਤੀ ਜਾਵੇਗੀ। 

ਪੰਨੂ ਨੇ ਇਕ ਵਾਰ ਫਿਰ ਧਮਕੀ ਦਿੱਤੀ ਤੇ ਕਿਹਾ- 19 ਨਵੰਬਰ ਤੋਂ ਦੁਨੀਆ ਭਰ ''ਚ ਏਅਰ ਇੰਡੀਆ ਨਹੀਂ ਉੱਡਣ ਦਿੱਤੀ ਜਾਵੇਗੀ। 

ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਪੰਨੂ ਨੇ ਇਕ ਫਿਰ ਧਮਕੀ ਦਿੱਤੀ ਹੈ। ਇਸ ਵਾਰ ਉਸ ਨੇ ਏਅਰ ਇੰਡੀਆ ਨੂੰ ਟਾਰਗੈੱਟ ਕੀਤਾ ਹੈ। ਪੰਨੂ ਨੇ ਇਕ ਵੀਡੀਓ ਜਾਰੀ ਕਰਦਿਆਂ ਸਿੱਖਾਂ ਨੂੰ ਸੁਚੇਤ ਕੀਤਾ ਹੈ ਕਿ 19 ਨਵੰਬਰ ਤੋਂ ਉਹ ਏਅਰ ਇੰਡੀਆ ਦੀ ਉਡਾਣ ਵਿੱਚ ਸਫਰ ਨਾ ਕਰਨ ਕਿਉਂਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਉਸ ਨੇ ਕਿਹਾ ਕਿ ਉਹ ਏਅਰ ਇੰਡੀਆ ਨੂੰ ਉਡਾਣ ਨਹੀਂ ਭਰਨ ਦੇਣਗੇ। ਉਸ ਨੇ ਕਿਹਾ ਕਿ ਭਾਰਤ ਨੂੰ ਸਾਡਾ ਇਹ ਸੁਨੇਹਾ ਹੈ ਕਿ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ 19 ਨਵੰਬਰ ਨੂੰ ਬੰਦ ਰਹੇਗਾ। ਇਹ ਉਹੀ ਦਿਨ ਹੈ ਜਦੋਂ ਵਰਲਡ ਟੈਰਰ ਕੱਪ ਦਾ ਫਾਈਨਲ ਵੀ ਹੈ। ਦੁਨੀਆ ਵਿੱਚ ਦੱਸ ਦਿੱਤਾ ਜਾਵੇਗਾ ਕਿ ਭਾਰਤ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਸੀ।

ਪੰਨੂ ਨੇ ਕਿਹਾ ਕਿ ਜਦੋਂ ਪੰਜਾਬ ਅਜ਼ਾਦ ਕਰਵਾਇਆ ਜਾਵੇਗਾ ਤਾਂ ਇੰਦਰਾ ਗਾਂਧੀ ਏਅਰਪੋਰਟ ਦਾ ਨਾਂ ਬਦਲ ਕੇ ਸ਼ਹੀਦ ਬੇਅੰਤ ਸਿੰਘ ਤੇ ਸ਼ਹੀਦ ਸਤਵੰਤ ਸਿੰਘ ਖਾਲਿਸਤਾਨ ਏਅਰਪੋਰਟ ਰੱਖਿਆ ਜਾਵੇਗਾ। ਉਸ ਨੇ ਕਿਹਾ ਕਿ ਅਜ਼ਾਦੀ ਦੀਆਂ ਜੰਗਾਂ ਜਨੂੰਨ ਨਾਲ ਜਿੱਤੀਆਂ ਜਾਂਦੀਆਂ ਹਨ ਤੇ ਪੰਜਾਬ ਨੂੰ ਅਜ਼ਾਦ ਕਰਵਾਉਣ ਦੀ ਜੰਗ ਖਾਲਿਸਤਾਨ ਰੈਫਰੈਂਡਮ ਰਾਹੀਂ ਸ਼ੁਰੂ ਹੋ ਚੁੱਕੀ ਹੈ। ਭਾਰਤੀ ਹਕੂਮਤ ਦੀਆਂ ਤੋਪਾਂ ਅਤੇ ਟੈਂਕ ਇਸ ਅਜ਼ਾਦੀ ਨੂੰ ਰੋਕ ਨਹੀਂ ਸਕਦੇ ਕਿਉਂਕਿ ਗੁਰੂ ਸਾਹਿਬ ਨੇ ਇਕ-ਇਕ ਸਿੱਖ ਨੂੰ ਸਵਾ ਲੱਖ ਦੇ ਨਾਲ ਲੜਨ ਲਈ ਬਣਾਇਆ ਹੈ। ਪੰਨੂ ਨੇ ਇਹ ਵੀ ਧਮਕੀ ਦਿੱਤੀ ਕਿ ਅਸੀਂ ਆਰਥਿਕ ਪੱਖੋਂ ਭਾਰਤ ਦਾ ਲੱਕ ਤੋੜ ਦਿਆਂਗੇ।