ਪੂਰੀ ਕੈਬਨਿਟ ਸਮੇਤ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਨੇ ਦਿੱਤਾ ਅਸਤੀਫ਼ਾ

ਪੂਰੀ ਕੈਬਨਿਟ ਸਮੇਤ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਨੇ ਦਿੱਤਾ ਅਸਤੀਫ਼ਾ

ਹਰਿਆਣਾ ਦੇ ਮੁੱਖ ਮੰਤਰੀ ਮਨਹੋਰ ਲਾਲ ਖੱਟਰ ਨੇ ਅਪਣੀ ਪੂਰੀ ਕੈਬਨਿਟ ਸਮੇਤ ਅਸਤੀਫ਼ਾ ਦੇ ਦਿੱਤਾ ਹੈ। ਇਹ ਫ਼ੈਸਲਾ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਨਿਵਾਸ 'ਤੇ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ। ਹੁਣ ਭਾਜਪਾ (ਹਰਿਆਣਾ ਭਾਜਪਾ) ਹਰਿਆਣਾ ਵਿਚ ਆਪਣੇ ਦਮ 'ਤੇ ਸਰਕਾਰ ਬਣਾਉਣ ਜਾ ਰਹੀ ਹੈ। ਮਨੋਹਰ ਲਾਲ ਤੋਂ ਇਲਾਵਾ ਪੂਰੇ ਮੰਤਰੀ ਮੰਡਲ ਨੇ ਰਾਜ ਭਵਨ 'ਚ ਮੁੱਖ ਮੰਤਰੀ ਨਿਵਾਸ 'ਤੇ ਬੈਠਕ ਤੋਂ ਬਾਅਦ ਰਾਜ ਸਭਾ 'ਚ ਬੈਠਕ ਕੀਤੀ ਅਤੇ ਫਿਰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਦੇ ਨਾਲ ਹੀ ਪੂਰੇ ਮੰਤਰੀ ਮੰਡਲ ਨੇ ਵੀ ਆਪਣਾ ਅਸਤੀਫਾ ਰਾਜਪਾਲ (ਹਰਿਆਣਾ ਦੇ ਰਾਜਪਾਲ) ਨੂੰ ਸੌਂਪ ਦਿੱਤਾ ਹੈ। 

ਜ਼ਿਕਰਯੋਗ ਹੈ ਕਿ ਹਰਿਆਣਾ ਵਿਚ 90 ਵਿਧਾਨ ਸਭਾ ਸੀਟਾਂ ਹਨ। ਜਿਸ ਵਿਚੋਂ ਭਾਜਪਾ ਕੋਲ ਆਪਣੇ 41 ਵਿਧਾਇਕਾਂ, 6 ਆਜ਼ਾਦ ਅਤੇ ਇੱਕ ਹਲੋਪਾ ਵਿਧਾਇਕ ਦਾ ਸਮਰਥਨ ਹੈ ਭਾਵ ਭਾਜਪਾ ਕੋਲ 48 ਵਿਧਾਇਕ ਹਨ। ਬਹੁਮਤ ਲਈ 46 ਸੀਟਾਂ ਦੀ ਲੋੜ ਹੈ।