''ਖਾਲਿਸਤਾਨ ਜ਼ਿੰਦਾਬਾਦ'' ਦੇ ਨਾਅਰੇ ਹਿਮਾਚਲ ਪ੍ਰਦੇਸ਼ ''ਚ ਸਰਕਾਰੀ ਇਮਾਰਤ ''ਤੇ ਲਿਖੇ ਮਿਲੇ। 

''ਖਾਲਿਸਤਾਨ ਜ਼ਿੰਦਾਬਾਦ'' ਦੇ ਨਾਅਰੇ ਹਿਮਾਚਲ ਪ੍ਰਦੇਸ਼ ''ਚ ਸਰਕਾਰੀ ਇਮਾਰਤ ''ਤੇ ਲਿਖੇ ਮਿਲੇ। 

ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿਚ ਜਲ ਸ਼ਕਤੀ ਵਿਭਾਗ ਦੀ ਇਮਾਰਤ ਦੀ ਇਕ ਕੰਧ 'ਤੇ 'ਖਾਲਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲਿਖੇ ਮਿਲੇ, ਜਿਸ ਤੋਂ ਬਾਅਦ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਬੁੱਧਵਾਰ ਸਵੇਰੇ ਇਹ ਜਾਣਕਾਰੀ ਦਿੱਤੀ। ਕਾਂਗੜਾ ਦੀ ਪੁਲਸ ਅਧਿਕਾਰੀ ਸ਼ਾਲਿਨੀ ਅਗਨੀਹੋਤਰੀ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਨੇ ਸਪ੍ਰੇਅ-ਪੇਂਟ ਨਾਲ ਨਾਅਰੇ ਲਿਖੇ ਅਤੇ ਮੰਗਲਵਾਰ ਰਾਤ ਨੂੰ ਅਧਿਕਾਰੀਆਂ ਨੂੰ ਇਸ ਬਾਬਤ ਸੂਚਨਾ ਮਿਲੀ।

ਅਗਨੀਹੋਤਰੀ ਨੇ ਕਿਹਾ ਕਿ ਪੁਲਸ ਦੀ ਇਕ ਟੀਮ ਨੇ ਮੌਕੇ 'ਤੇ ਪਹੁੰਚ ਕੇ ਕੰਧ ਨੂੰ ਮੁੜ ਰੰਗਵਾਇਆ। ਅਗਨੀਹੋਤਰੀ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਨਾਅਰੇ ਲਿਖਣ ਵਾਲਿਆਂ ਦਾ ਪਤਾ ਲਾਉਣ ਲਈ ਇਲਾਕੇ ਦੇ ਸੀ. ਸੀ. ਟੀ. ਵੀ. ਫੁਟੇਜ਼ ਖੰਗਾਲੇ ਜਾ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਨੇ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਕ੍ਰਿਕਟ ਵਰਲਡ ਕੱਪ 2023 ਦੇ 5 ਮੈਚ ਅਕਤੂਬਰ 'ਚ ਧਰਮਸ਼ਾਲਾ 'ਚ ਹੋਣੇ ਹਨ ਅਤੇ ਟੀਮਾਂ ਦਾ ਸ਼ਹਿਰ ਵਿਚ ਆਉਣਾ ਸ਼ੁਰੂ ਹੋ ਗਿਆ ਹੈ।