ਗੋਲਡੀ ਬਰਾੜ ਗੈਂਗ ਵੱਲੋਂ ਪੰਜਾਬੀ ਗਾਇਕ ਹਨੀ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ

ਗੋਲਡੀ ਬਰਾੜ ਗੈਂਗ ਵੱਲੋਂ ਪੰਜਾਬੀ ਗਾਇਕ ਹਨੀ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ

ਪੰਜਾਬੀ ਗਾਇਕ ਤੇ ਰੈਪਰ ਯੋ ਯੋ ਹਨੀ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਪੁਲਸ ਹੈੱਡ ਕੁਆਰਟਰ ਦੇ ਅੰਦਰ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਮੈਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਗੋਲਡੀ ਬਰਾੜ ਗੈਂਗ ਦਾ ਨਾਂ ਲੈਂਦਿਆਂ ਹਨੀ ਸਿੰਘ ਨੇ ਕਿਹਾ ਕਿ ਇਸ ਗਿਰੋਹ ਵੱਲੋਂ ਕਈ ਗਾਇਕਾਂ ਅਤੇ ਲੋਕਾਂ ਨੂੰ ਲਗਾਤਾਰ ਮੌਤ ਦੇ ਘਾਟ ਉਤਾਰਿਆ ਗਿਆ ਹੈ। ਹੁਣ ਮੈਨੂੰ ਵੀ ਮਾਰਨ ਦੀ ਧਮਕੀ ਮਿਲ ਰਹੀ ਹੈ, ਜਿਸ 'ਤੇ ਮੈਂ ਸੁਰੱਖਿਆ ਪ੍ਰਦਾਨ ਕਰਨ ਲਈ ਦਿੱਲੀ ਪੁਲਸ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਹੈ।

                                 Image

ਹਨੀ ਸਿੰਘ ਇਸ ਘਟਨਾ ਤੋਂ ਕਾਫੀ ਡਰ ਵਿਚ ਹਨ। ਉੁਨ੍ਹਾਂ ਕਿਹਾ ਕਿ ਮੇਰੇ ਨਾਲ ਇਹ ਪਹਿਲੀ ਵਾਰ ਹੋਇਆ ਹੈ, ਜ਼ਿੰਦਗੀ ਵਿਚ। ਲੋਕਾਂ ਨੇ ਹਮੇਸ਼ਾ ਬਹੁਤ ਪਿਆਰ ਦਿੱਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਅਜਿਹੀ ਕੋਈ ਧਮਕੀ ਆਈ ਹੈ। ਬਹੁਤ ਡਰਿਆ ਹੋਇਆ ਹਾਂ ਸਰ। ਪੂਰਾ ਪਰਿਵਾਰ ਡਰਿਆ ਹੋਇਆ ਹੈ। ਮੌਤ ਤੋਂ ਕਿਸ ਨੂੰ ਡਰ ਨਹੀਂ ਲੱਗਦਾ। ਮੈਂ ਪੁਲਿਸ ਤੋਂ ਬੱਸ ਇਹੀ ਮੰਗਦਾ ਹਾਂ ਕਿ ਸਕਿਓਰਿਟੀ ਮਿਲੇ। ਮੈਨੂੰ ਵਿਦੇਸ਼ੀ ਨੰਬਰ ਤੋਂ ਕਾਲ ਆਇਆ ਸੀ।

ਦੱਸ ਦੇਈਏ ਕਿ ਗੋਲਡੀ ਬਰਾੜ ਉਹੀ ਗੈਂਗਸਟਰ ਹੈ, ਜਿਸ ਦਾ ਨਾਂ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਵੀ ਆਇਆ ਸੀ। ਖ਼ਬਰਾਂ ਮੁਤਾਬਕ ਗੋਲਡੀ ਦਾ ਪੂਰਾ ਨਾਂ ਸਤਵਿੰਦਰਜੀਤ ਸਿੰਘ ਹੈ, ਜੋ ਫਿਲਹਾਲ ਕੈਨੇਡਾ ਵਿੱਚ ਰਹਿ ਰਿਹਾ ਹੈ। ਪੰਜਾਬ ਵਿੱਚ ਇਕ ਮਾਡਿਊਲ ਰਾਹੀਂ ਉਥੋਂ ਕੰਮ ਕਰਦਾ ਹੈ। ਬਰਾੜ ਖ਼ਿਲਾਫ਼ ਕਤਲ, ਕਤਲ ਦੀ ਕੋਸ਼ਿਸ਼, ਜਬਰੀ ਵਸੂਲੀ ਅਤੇ ਕਈ ਅਪਰਾਧਿਕ ਮੁਕੱਦਮੇ ਚੱਲ ਰਹੇ ਹਨ।