- Updated: June 04, 2025 03:17 PM
ਮਲੌਦ ਦੇ ਪਿੰਡ ਜੀਰਖ ਵਿਚ ਪਤਨੀ ਦੇ ਕਤਲ ਦੇ ਦੋਸ਼ ਵਿਚ ਉਸ ਦੇ ਪਤੀ ਲਖਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਸਬੰਧੀ ਪ੍ਰੈੱਸ ਕਾਨਫ਼ਰੰਸ ਦੌਰਾਨ ਹੇਮੰਤ ਮਲਹੋਤਰਾ ਨੇ ਦੱਸਿਆ ਕਿ ਮੁਲਜ਼ਮ ਨੇ ਆਪਣੀ ਪਤਨੀ ਦੇ ਨਾਂ 'ਤੇ ਸਾਢੇ ਤਿੰਨ ਲੱਖ ਰੁਪਏ ਦੇ ਲੋਨ ਲਏ ਹੋਏ ਸਨ ਤੇ ਸਾਰੇ ਪੈਸੇ ਜੂਏ ਵਿਚ ਹਾਰ ਗਿਆ ਸੀ।
ਪਤਨੀ ਲੋਨ ਵਾਪਸ ਕਰਨ ਲਈ ਕਹਿੰਦੀ ਸੀ। ਇਸੇ ਕਾਰਨ ਲੜਾਈ ਵਿਚ 2 ਜੂਨ ਨੂੰ ਲਖਵੀਰ ਸਿੰਘ ਨੇ ਕਤਲ ਕਰ ਦਿੱਤਾ। ਇਸ ਨੂੰ ਖ਼ੁਦਕੁਸ਼ੀ ਦਿਖਾਉਣ ਲਈ ਗਲੇ ਵਿਚ ਰੱਸੀ ਦਿਖਾਈ। ਪੁਲਸ ਨੂੰ ਪਹਿਲੀ ਨਜ਼ਰੇ ਹੀ ਮਾਮਲੇ 'ਤੇ ਸ਼ੱਕ ਹੋਏ। ਜਦੋਂ ਪੁਲਸ ਨੇ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਗੁਨਾਹ ਕਬੂਲ ਲਿਆ। ਪਤੀ ਨੇ ਦੱਸਿਆ ਕਿ ਉਸ ਨੇ ਰੱਸੀ ਨਾਲ ਗਲਾ ਘੋਟ ਕੇ ਪਤਨੀ ਦੇ ਕਤਲ ਕੀਤਾ। ਮੁਲਜ਼ਮ ਦਾ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।