ਨੇਪਾਲ ਭੱਜਣ ਦੀ ਤਿਆਰੀ ''ਚ Love Marriage ਮਗਰੋਂ ਪਤਨੀ ਦਾ ਕਤਲ ਕਰਨ ਵਾਲਾ ਪਤੀ

ਨੇਪਾਲ ਭੱਜਣ ਦੀ ਤਿਆਰੀ ''ਚ Love Marriage ਮਗਰੋਂ ਪਤਨੀ ਦਾ ਕਤਲ ਕਰਨ ਵਾਲਾ ਪਤੀ

ਲਗਭਗ 5 ਦਿਨ ਪਹਿਲਾਂ ਫਤਹਿਗੰਜ ਮੁਹੱਲੇ ’ਚ ਰਾਧਿਕਾ ਨਾਮ ਦੀ ਔਰਤ ਦਾ ਉਸ ਦੇ ਪਤੀ ਨੇ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ 2 ਦਿਨ ਤੱਕ ਲਾਸ਼ ਕਮਰੇ ’ਚ ਪਈ ਰਹੀ। ਮੁਲਜ਼ਮ ਪਤੀ ਸੁਨੀਲ ਕਮਰੇ ਨੂੰ ਲਾਕ ਕਰ ਕੇ ਫਰਾਰ ਹੋ ਗਿਆ ਸੀ। ਕਮਰੇ ’ਚ ਭਿਆਨਕ ਬਦਬੂ ਆਉਣ ’ਤੇ ਮਕਾਨ ਮਾਲਕ ਨੇ ਥਾਣਾ ਡਵੀਜ਼ਨ ਨੰ. 3 ਦੀ ਪੁਲਸ ਨੂੰ ਸੂਚਨਾ ਦਿੱਤੀ ਸੀ, ਜਿਸ ਤੋਂ ਬਾਅਦ ਪੁਲਸ ਨੇ ਮੁਲਜ਼ਮ ਪਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ।

ਥਾਣਾ ਇੰਚਾਰਜ ਅਦਿੱਤਿਆ ਸ਼ਰਮਾ ਨੇ ਦੱਸਿਆ ਕਿ ਰਾਧਿਕਾ ਦਾ ਕਤਲ ਕਰਨ ਤੋਂ ਬਾਅਦ ਤੋਂ ਹੀ ਕਾਤਲ ਸੁਨੀਲ ਫਰਾਰ ਹੈ। ਪੁਲਸ ਦੀਆਂ 2 ਟੀਮਾਂ ਮੁਲਜ਼ਮਾਂ ਦੀ ਭਾਲ ਕਰ ਰਹੀਆਂ ਹਨ। ਜਾਣਕਾਰੀ ਮਿਲੀ ਸੀ ਕਿ ਮੁਲਜ਼ਮ ਨੂੰ ਬਿਹਾਰ ਦੇ ਇਕ ਸਟੇਸ਼ਨ ’ਤੇ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਬਿਹਾਰ ਪੁਲਸ ਦੀ ਵੀ ਮਦਦ ਲਈ ਜਾ ਰਹੀ ਹੈ। ਮੁਲਜ਼ਮ ਨੂੰ ਕਾਬੂ ਕਰਨ ਲਈ ਪੁਲਸ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।

ਸੂਤਰਾਂ ਅਨੁਸਾਰ ਕਾਤਲ ਸੁਨੀਲ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਪਹਿਲਾਂ ਬਿਹਾਰ ਗਿਆ ਪਰ ਜਦ ਉਸ ਨੂੰ ਪਤਾ ਲੱਗਿਆ ਕਿ ਪੁਲਸ ਹੱਥ ਧੋ ਕੇ ਉਸ ਦੇ ਪਿੱਛੇ ਪਈ ਹੋਈ ਹੈ ਤਾਂ ਉਹ ਨੇਪਾਲ ਵੱਲ ਚਲਾ ਗਿਆ ਹੈ। ਫਿਲਹਾਲ ਪੁਲਸ ਨੇ ਨੇਪਾਲ ਬਾਰਡਰ ’ਤੇ ਵੀ ਮੁਲਜ਼ਮ ਬਾਰੇ ਜਾਣਕਾਰੀ ਦੇ ਰੱਖੀ ਹੈ। ਪੁਲਸ ਦਾ ਦਾਅਵਾ ਹੈ ਕਿ ਜਲਦ ਹੀ ਮੁਲਜ਼ਮ ਸੁਨੀਲ ਨੂੰ ਕਾਬੂ ਕਰ ਲਿਆ ਜਾਵੇਗਾ ।