ਤਰਨਜੀਤ ਸੰਧੂ ''ਬੋਸਟਨ ਟੀ ਪਾਰਟੀ'' ''ਚ ਬੋਲੇ -''ਚਾਹ'' ਨਾਲ ਭਾਰਤ ਤੇ ਅਮਰੀਕਾ ਦਾ ਡੂੰਘਾ ਸਬੰਧ। 

ਤਰਨਜੀਤ ਸੰਧੂ ''ਬੋਸਟਨ ਟੀ ਪਾਰਟੀ'' ''ਚ ਬੋਲੇ -''ਚਾਹ'' ਨਾਲ ਭਾਰਤ ਤੇ ਅਮਰੀਕਾ ਦਾ ਡੂੰਘਾ ਸਬੰਧ। 

ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਦਾ ਚਾਹ ਨਾਲ ਡੂੰਘ ਸਬੰਧ ਰਿਹਾ ਹੈ ਅਤੇ ਦੋਵਾਂ ਲੋਕਤੰਤਰ ਦੇਸ਼ਾਂ ਦੇ ਲੋਕਾਂ ਦਾ ਚਾਹ ਨੂੰ ਲੈ ਕੇ ਇਕ ਸਮਾਨ ਪਿਆਰ ਰਿਹਾ ਹੈ। ਮੰਗਲਵਾਰ ਨੂੰ ਇੱਥੇ ਭਾਰਤੀ ਦੂਤਘਰ ਵਿੱਚ ਚਾਹ ਪ੍ਰੇਮੀਆਂ ਨੂੰ ਸਮਰਪਿਤ ਇੱਕ ਪ੍ਰੋਗਰਾਮ ਵਿੱਚ ਸੰਧੂ ਨੇ ਭਾਰਤੀ ਲੋਕਾਂ ਲਈ ਚਾਹ ਦੀ ਮਹੱਤਤਾ ਅਤੇ ਅਮਰੀਕੀ ਕ੍ਰਾਂਤੀ ਨਾਲ ਇਸ ਦੇ ਸਬੰਧ ਬਾਰੇ ਚਰਚਾ ਕੀਤੀ। ਸੰਧੂ ਨੇ ਕਿਹਾ, “ਭਾਰਤ ਅਤੇ ਅਮਰੀਕਾ ਦਾ ਚਾਹ ਨਾਲ ਲੰਬੇ ਸਮੇਂ ਤੋਂ ਸਬੰਧ ਰਿਹਾ ਹੈ। ਆਖ਼ਰਕਾਰ ਅਮਰੀਕੀ ਕ੍ਰਾਂਤੀ ਨੂੰ ਜਨਮ ਦੇਣ ਵਾਲੀ 'ਬੋਸਟਨ ਟੀ ਪਾਰਟੀ' ਦਾ ਆਯੋਜਨ ਚਾਹ 'ਤੇ ਬਸਤੀਵਾਦੀ ਟੈਕਸਾਂ ਦਾ ਵਿਰੋਧ ਕਰਨ ਲਈ ਆਯੋਜਿਤ ਕੀਤਾ ਗਿਆ ਸੀ। ਚਾਹ ਦਾ ਸਬੰਧ ਈਸਟ ਇੰਡੀਆ ਕੰਪਨੀ ਅਤੇ ਸਾਡੇ ਆਪਣੇ ਆਜ਼ਾਦੀ ਸੰਘਰਸ਼ ਨਾਲ ਵੀ ਹੈ। ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਹੋਣ 'ਤੇ ਭਾਰਤੀ ਦੂਤਘਰ ਨੇ 'ਜਨਮ ਟੀ' ਦੇ ਸਹਿਯੋਗ ਨਾਲ ਇਕ ਆਯੋਦਨ ਦੌਰਾਨ ਭਾਰਤੀ ਚਾਹ ਦੇ ਸੁਆਦੀ ਜ਼ਾਇਕੇ ਅਤੇ ਸ਼ੈਲੀਆਂ ਬਾਰੇ ਇੱਕ ਜਾਣਕਾਰੀ ਭਰਪੂਰ ਸੰਵਾਦ ਪੇਸ਼ ਕੀਤਾ। ਇਸ ਗੱਲਬਾਤ ਦੀ ਅਗਵਾਈ 'ਜਨਮ ਟੀ' ਦੇ ਐਮੀ ਡੁਬਿਨ-ਨਾਥ ਨੇ ਕੀਤੀ।

                          Image

ਆਪਣੀਆਂ ਟਿੱਪਣੀਆਂ ਵਿੱਚ ਸੰਧੂ ਨੇ ਕਿਹਾ, “ਅੱਜ, ਅਸੀਂ ਚਾਹ ਲਈ ਪਿਆਰ ਅਤੇ ਕੌਫੀ ਦੇ ਨਾਲ ਥੋੜਾ ਸਿਹਤਮੰਦ ਮੁਕਾਬਲਾ ਰੱਖਦੇ ਹਾਂ। ਬਹੁਤ ਕੁਝ ਹੋ ਸਕਦਾ ਹੈ, ਸਿਰਫ ਕੌਫੀ 'ਤੇ ਹੀ ਨਹੀਂ, ਸਗੋਂ ਚਾਹ 'ਤੇ ਵੀ। ਹਾਲਾਂਕਿ, ਭਾਰਤ ਵਿੱਚ ਅਸੀਂ ਕੌਫੀ ਨਾਲੋਂ 15 ਗੁਣਾ ਜ਼ਿਆਦਾ ਚਾਹ ਪੀਂਦੇ ਹਾਂ।” ਉਨ੍ਹਾਂ ਨੇ ਚਾਹ ਪ੍ਰੇਮੀਆਂ ਨੂੰ ਕਿਹਾ, “ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਪਹਿਲਾਂ ਤੋਂ ਹੀ ਮਸਾਲਾ ਚਾਹ ਰਾਹੀਂ ਭਾਰਤੀ ਚਾਹ ਤੋਂ ਜਾਣੂ ਹਨ।” ਆਪਣੀ ਪੇਸ਼ਕਾਰੀ ਵਿੱਚ ਡੁਬਿਨ-ਨਾਥ ਨੇ ਭਾਰਤੀ ਦੇ ਵੱਖ-ਵੱਖ ਹਿੱਸਿਆਂ ਵਿਚ ਭਾਰਤੀ ਚਾਹ ਦੀਆਂ ਕਿਸਮਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ।