ਸਪੀਰਕ ਮੈਕਕਾਰਥੀ ਨੂੰ ''ਇੰਡੀਆ ਕਾਕਸ'' ਨੇ ਸਾਂਝੇ ਸੈਸ਼ਨ ਲਈ PM ਮੋਦੀ ਨੂੰ ਸੱਦਾ ਦੇਣ ਦੀ ਕੀਤੀ ਅਪੀਲ। 

ਸਪੀਰਕ ਮੈਕਕਾਰਥੀ ਨੂੰ ''ਇੰਡੀਆ ਕਾਕਸ'' ਨੇ ਸਾਂਝੇ ਸੈਸ਼ਨ ਲਈ PM ਮੋਦੀ ਨੂੰ ਸੱਦਾ ਦੇਣ ਦੀ ਕੀਤੀ ਅਪੀਲ। 

'ਕਾਂਗਰੇਸ਼ਨਲ ਇੰਡੀਆ ਕਾਕਸ' ਦੇ ਸਹਿ ਪ੍ਰਧਾਨਾਂ ਨੇ ਮੰਗਲਵਾਰ ਨੂੰ ਸਦਨ ਦੇ ਸਪੀਕਰ ਕੇਵਿਨ ਮੈਕਕਾਰਥੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ਆਗਾਮੀ ਰਾਜ ਦੌਰੇ ਦੌਰਾਨ ਅਮਰੀਕੀ ਕਾਂਗਰਸ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਨ ਲਈ ਸੱਦਾ ਦੇਣ ਦੀ ਅਪੀਲ ਕੀਤੀ। ਡੈਮੋਕ੍ਰੇਟਿਕ ਪਾਰਟੀ ਤੋਂ ਭਾਰਤੀ-ਅਮਰੀਕੀ ਸੰਸਦ ਮੈਂਬਰ ਰੋ ਖੰਨਾ ਅਤੇ ਰਿਪਬਲਿਕਨ ਪਾਰਟੀ ਦੇ ਸੰਸਦ ਮੈਂਬਰ ਮਾਈਕਲ ਵਾਲਟਜ਼ ਨੇ ਮੈਕਕਾਰਥੀ ਨੂੰ ਲਿਖੇ ਪੱਤਰ ਵਿੱਚ ਕਿਹਾ, "ਅਮਰੀਕਾ-ਭਾਰਤ ਰਣਨੀਤਕ ਭਾਈਵਾਲੀ ਅਤੇ ਸਾਂਝੇ ਮੁੱਲਾਂ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ, ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਕਾਂਗਰਸ ਵਿੱਚ ਇਕ ਸਾਂਝੇ ਸੈਸ਼ਨ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਸੱਦਾ ਦੇਣ ਬਾਰੇ ਵਿਚਾਰ ਕਰੋ।'

ਉਨ੍ਹਾਂ ਕਿਹਾ, ''22 ਜੂਨ (ਅਮਰੀਕਾ) ਦੇ ਰਾਸ਼ਟਰਪਤੀ ਜੋਅ ਬਾੱਈਡੇਨ ਪ੍ਰਧਾਨ ਮੰਤਰੀ ਮੋਦੀ ਦੇ ਅਧਿਕਾਰਤ ਰਾਜ ਦੌਰੇ ਅਤੇ ਰਾਤ ਦੇ ਖਾਣੇ ਲਈ ਮੇਜ਼ਬਾਨੀ ਕਰਨਗੇ।'' ਦੋਵਾਂ ਸੰਸਦ ਮੈਂਬਰਾਂ ਨੇ ਅਮਰੀਕਾ ਅਤੇ ਭਾਰਤ ਦਰਮਿਆਨ ਦੁਵੱਲੇ ਸਬੰਧਾਂ ਨੂੰ ਮਜ਼ਬੂਤ ​​ਕਰਨ ਅਤੇ ਕਾਂਗਰਸ ਦੇ ਸਾਂਝੇ ਸੈਸ਼ਨ ਰਾਹੀਂ ਸਾਂਝੇਦਾਰੀ ਨੂੰ ਵਧਾਉਣ ਦੇ ਮਹੱਤਵ 'ਤੇ ਵੀ ਜ਼ੋਰ ਦਿੱਤਾ। ਜੇਕਰ ਮੈਕਕਾਰਥੀ ਪ੍ਰਧਾਨ ਮੰਤਰੀ ਮੋਦੀ ਨੂੰ ਸੱਦਾ ਦਿੰਦੇ ਹਨ ਤਾਂ ਇਹ ਕਾਂਗਰਸ ਦੇ ਸਾਂਝੇ ਸੈਸ਼ਨ ਨੂੰ ਉਨ੍ਹਾਂ ਦਾ ਦੂਜਾ ਸੰਬੋਧਨ ਹੋਵੇਗਾ। ਇਸ ਤੋਂ ਬਾਅਦ ਉਹ ਵਿਸ਼ਵ ਦੇ ਉਨ੍ਹਾਂ ਕੁਝ ਨੇਤਾਵਾਂ 'ਚ ਸ਼ਾਮਲ ਹੋ ਜਾਣਗੇ, ਜਿਨ੍ਹਾਂ ਨੂੰ 2 ਵਾਰ ਅਮਰੀਕੀ ਸੰਸਦ ਮੈਂਬਰਾਂ ਨੂੰ ਸੰਬੋਧਨ ਕਰਨ ਦਾ ਮੌਕਾ ਮਿਲਿਆ ਹੈ।