ਇੰਡੀਆ ਸੁਪਰ ਲੀਗ ਦੇ ਫਾਈਨਲ ਮੈਚ ਦੀ ਤਾਰੀਖ਼ ਦਾ ਹੋਇਆ ਐਲਾਨ। 

ਇੰਡੀਆ ਸੁਪਰ ਲੀਗ ਦੇ ਫਾਈਨਲ ਮੈਚ ਦੀ ਤਾਰੀਖ਼ ਦਾ ਹੋਇਆ ਐਲਾਨ। 

ਫੁੱਟਬਾਲ ਟੂਰਨਾਮੈਂਟ  ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਦੇ ਪ੍ਰਬੰਧਕਾਂ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਇਸ ਸੀਜ਼ਨ ਦਾ ਫਾਈਨਲ ਮੈਚ 18 ਮਾਰਚ ਨੂੰ ਖੇਡਿਆ ਜਾਵੇਗਾ। ਚੌਥੇ ਅਤੇ ਪੰਜਵੇਂ ਸਥਾਨ ਅਤੇ ਤੀਜੇ ਅਤੇ ਛੇਵੇਂ ਸਥਾਨ ਦੀਆਂ ਟੀਮਾਂ ਦਰਮਿਆਨ ਇਕ ਮੁਕਾਬਲੇ ਦੇ ਦੋ ਪਲੇਅ ਆਫ ਮੈਚ ਕ੍ਰਮਵਾਰ 3 ਅਤੇ 4 ਮਾਰਚ ਨੂੰ ਖੇਡੇ ਜਾਣਗੇ।ਤੀਜੇ ਅਤੇ ਚੌਥੇ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਮੈਚਾਂ ਦੀ ਮੇਜ਼ਬਾਨੀ ਕਰਨਗੀਆਂ। ਚਾਰ 'ਹੋਮ ਐਂਡ ਅਵੇ'(ਘਰੇਲੂ ਤੇ ਵਿਰੋਧੀ ਟੀਮਾਂ ਦੇ ਮੈਦਾਨ 'ਤੇ) ਸੈਮੀਫਾਈਨਲ ਮੈਚ 7, 9, 12 ਅਤੇ 13 ਮਾਰਚ ਨੂੰ ਖੇਡੇ ਜਾਣਗੇ। ਨਵੇਂ ਫਾਰਮੈਟ ਦੇ ਤਹਿਤ, ਲੀਗ ਪੜਾਅ ਦੇ ਅੰਤ 'ਤੇ ਚੋਟੀ ਦੀਆਂ ਦੋ ਟੀਮਾਂ ਆਪਣੇ ਆਪ ਹੀ ਸੈਮੀਫਾਈਨਲ ਲਈ ਕੁਆਲੀਫਾਈ ਕਰ ਲੈਣਗੀਆਂ। ਸੈਮੀਫਾਈਨਲ ਦੀਆਂ ਬਾਕੀ ਦੋ ਟੀਮਾਂ ਦਾ ਫੈਸਲਾ ਕਰਨ ਲਈ ਤੀਜੇ ਅਤੇ ਛੇਵੇਂ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਵਿਚਕਾਰ ਇਕ ਮੈਚ ਦਾ ਪਲੇਆਫ ਹੋਵੇਗਾ। ਫਾਈਨਲ ਦੇ ਸਥਾਨ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। ਮੁੰਬਈ ਸਿਟੀ ਐਫਸੀ ਅਤੇ ਹੈਦਰਾਬਾਦ ਐਫਸੀ ਪਹਿਲਾਂ ਹੀ ਅਗਲੇ ਦੌਰ ਲਈ ਕੁਆਲੀਫਾਈ ਕਰ ਚੁੱਕੇ ਹਨ।