ਕ੍ਰੈਸ਼ ਹੋ ਗਿਆ ਹਵਾਈ ਫੌਜ ਦਾ ਲੜਾਕੂ ਜਹਾਜ਼ , ਦੂਰ-ਦੂਰ ਤਕ ਖਿੱਲਰੇ ਟੁਕੜੇ

ਕ੍ਰੈਸ਼ ਹੋ ਗਿਆ ਹਵਾਈ ਫੌਜ ਦਾ ਲੜਾਕੂ ਜਹਾਜ਼ , ਦੂਰ-ਦੂਰ ਤਕ ਖਿੱਲਰੇ ਟੁਕੜੇ

ਹਰਿਆਣਾ ਦੇ ਪੰਚਕੂਲਾ ਵਿੱਚ ਮੋਰਨੀ ਨੇੜੇ ਬਾਲਦਵਾਲਾ ਪਿੰਡ ਵਿੱਚ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਇੱਕ ਲੜਾਕੂ ਜਹਾਜ਼ ਅਚਾਨਕ ਕਰੈਸ਼ ਹੋ ਗਿਆ। ਇਸ ਹਾਦਸੇ ਤੋਂ ਬਾਅਦ ਇਲਾਕੇ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਪੈਦਾ ਹੋ ਗਿਆ ਹੈ। 

ਪਿੰਡ ਵਾਸੀਆਂ ਦੇ ਅਨੁਸਾਰ, ਜੈੱਟ ਦਾ ਪਾਇਲਟ ਪੈਰਾਸ਼ੂਟ ਦੀ ਮਦਦ ਨਾਲ ਸੁਰੱਖਿਅਤ ਉਤਰਨ 'ਚ ਸਫਲ ਰਿਹਾ। ਸੂਚਨਾ ਮਿਲਣ ਤੋਂ ਤੁਰੰਤ ਬਾਅਦ ਸਥਾਨਕ ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਇਸ ਹਾਦਸੇ ਦੀ ਜਾਂਚ ਲਈ ਮਾਹਿਰਾਂ ਦੀ ਇੱਕ ਟੀਮ ਵੀ ਭੇਜੀ ਗਈ ਹੈ।

                    Image

ਹਾਦਸਾ ਇੰਨਾ ਭਿਆਨਕ ਸੀ ਕਿ ਇਸਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਹਾਜ਼ ਦੇ ਟੁਕੜੇ ਖਿੰਡੇ ਹੋਏ ਸਨ ਅਤੇ ਬਹੁਤ ਦੂਰੀ ਤੋਂ ਦਿਖਾਈ ਦੇ ਰਹੇ ਸਨ। ਭਾਰਤੀ ਹਵਾਈ ਸੈਨਾ ਦੇ ਅਨੁਸਾਰ, ਇਹ ਜੈਗੁਆਰ ਲੜਾਕੂ ਜਹਾਜ਼ ਅੰਬਾਲਾ ਵਿੱਚ ਇੱਕ ਨਿਯਮਤ ਸਿਖਲਾਈ ਉਡਾਣ ਦੌਰਾਨ ਤਕਨੀਕੀ ਖਰਾਬੀ ਕਾਰਨ ਹਾਦਸਾਗ੍ਰਸਤ ਹੋ ਗਿਆ। ਪਾਇਲਟ ਸੁਰੱਖਿਅਤ ਬਾਹਰ ਨਿਕਲਣ ਤੋਂ ਪਹਿਲਾਂ ਜਹਾਜ਼ ਨੂੰ ਕਿਸੇ ਵੀ ਸੰਘਣੀ ਆਬਾਦੀ ਵਾਲੇ ਖੇਤਰ ਤੋਂ ਦੂਰ ਲਿਜਾਣ ਵਿੱਚ ਕਾਮਯਾਬ ਰਿਹਾ।

ਹਵਾਈ ਫੌਜ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਕਿਹਾ, "ਭਾਰਤੀ ਹਵਾਈ ਫੌਜ ਦੇ ਜੈਗੁਆਰ ਜਹਾਜ਼ ਦਾ ਹਾਦਸਾ ਸਿਸਟਮ ਦੀ ਅਸਫਲਤਾ ਕਾਰਨ ਹੋਇਆ। ਇਸ ਘਟਨਾ ਦੀ ਸੱਚਾਈ ਜਾਣਨ ਲਈ ਹਫਾਈ ਫੌਜ ਨੇਜਾਂਚ ਦੇ ਹੁਕਮ ਦਿੱਤੇ ਹਨ।