- Updated: July 30, 2025 11:38 AM
ਕੈਨੇਡਾ ਤੋਂ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਇੱਥੇ 26 ਜੁਲਾਈ ਦੀ ਸ਼ਾਮ ਨੂੰ ਕੈਨੇਡਾ ਦੇ ਨਿਊਫਾਊਂਡਲੈਂਡ ਵਿੱਚ ਡੀਅਰ ਲੇਕ ਹਵਾਈ ਅੱਡੇ ਨੇੜੇ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਭਾਰਤੀ ਨਾਗਰਿਕ ਗੌਤਮ ਸੰਤੋਸ਼ ਦੀ ਮੌਤ ਹੋ ਗਈ। ਪਾਈਪਰ ਪੀਏ-31 ਨਵਾਜੋ ਟਵਿਨ-ਇੰਜਣ ਵਾਲਾ ਜਹਾਜ਼ ਨਿਊਫਾਊਂਡਲੈਂਡ ਦੇ ਡੀਅਰ ਲੇਕ ਹਵਾਈ ਅੱਡੇ ਨੇੜੇ ਹਾਦਸਾਗ੍ਰਸਤ ਹੋ ਗਿਆ। ਇਹ ਇੱਕ ਸਰਵੇਖਣ ਜਹਾਜ਼ ਸੀ ਅਤੇ ਇਸ ਵਿੱਚ ਸਿਰਫ਼ ਦੋ ਲੋਕ ਸਵਾਰ ਸਨ।
ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ (ਆਰ.ਸੀ.ਐਮ.ਪੀ) ਨੇ ਪੁਸ਼ਟੀ ਕੀਤੀ ਕਿ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਭਾਰਤੀ ਨਾਗਰਿਕ ਗੌਤਮ ਸੰਤੋਸ਼ ਮੂਲ ਰੂਪ ਵਿੱਚ ਕੇਰਲ ਦਾ ਰਹਿਣ ਵਾਲਾ ਸੀ ਅਤੇ ਬ੍ਰਿਟਿਸ਼ ਕੋਲੰਬੀਆ ਦੇ ਕਿਸਿਕ ਏਰੀਅਲ ਸਰਵੇ ਇੰਕ. ਵਿੱਚ ਕਰਮਚਾਰੀ ਵਜੋਂ ਕੰਮ ਕਰਦਾ ਸੀ। ਉਹ ਜਹਾਜ਼ ਵਿੱਚ ਸਵਾਰ ਦੋ ਲੋਕਾਂ ਵਿੱਚੋਂ ਇੱਕ ਸੀ। ਕੰਪਨੀ ਕੈਨੇਡਾ ਵਿੱਚ ਭੂ-ਸਥਾਨਕ ਅਤੇ ਹਵਾਈ ਸਰਵੇਖਣ ਕਰਦੀ ਹੈ।

ਟੋਰਾਂਟੋ ਵਿੱਚ ਭਾਰਤੀ ਕੌਂਸਲੇਟ ਜਨਰਲ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਭਾਰਤੀ ਨਾਗਰਿਕ ਗੌਤਮ ਸੰਤੋਸ਼ ਦੀ ਮੌਤ 'ਤੇ ਦੁੱਖ ਪ੍ਰਗਟ ਕਰਦੇ ਹਨ। ਨਾਲ ਹੀ ਉਹ ਸੰਤੋਸ਼ ਦੇ ਪਰਿਵਾਰ ਨੂੰ ਪੂਰਾ ਸਮਰਥਨ ਪ੍ਰਦਾਨ ਕਰਨਗੇ। ਕੌਂਸਲੇਟ ਜਨਰਲ ਨੇ ਸੋਸ਼ਲ ਮੀਡੀਆ 'ਤੇ ਕਿਹਾ, "ਅਸੀਂ ਇਸ ਮੁਸ਼ਕਲ ਸਮੇਂ ਵਿੱਚ ਉਸਦੇ ਪਰਿਵਾਰ ਨਾਲ ਖੜ੍ਹੇ ਹਾਂ।"