ਟਲਿਆ ਵੱਡਾ ਹਾਦਸਾ: ਦਿੱਲੀ ''ਚ ਇੰਡੀਗੋ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ,ਦੇਹਰਾਦੂਨ ਲਈ ਭਰੀ ਸੀ ਉਡਾਣ

 ਟਲਿਆ ਵੱਡਾ ਹਾਦਸਾ: ਦਿੱਲੀ ''ਚ ਇੰਡੀਗੋ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ,ਦੇਹਰਾਦੂਨ ਲਈ ਭਰੀ ਸੀ ਉਡਾਣ

ਦਿੱਲੀ ਏਅਰਪੋਰਟ ‘ਤੇ ਬੁੱਧਵਾਰ ਨੂੰ ਇੰਡੀਗੋ ਦੀ ਫਲਾਈਟ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ। ਸੂਚਨਾ ਮੁਤਾਬਕ ਜਹਾਜ਼ ਨੇ ਦਿੱਲੀ ਤੋਂ ਦੇਹਰਾਦੂਨ ਲਈ ਉਡਾਣ ਭਰੀ ਸੀ। ਪਰ ਜਹਾਜ਼ ਦੇ ਇੰਜਣ ‘ਚ ਤਕਨੀਕੀ ਖਰਾਬੀ ਆਉਣ ਤੋਂ ਬਾਅਦ ਜਹਾਜ਼ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ। ਸਮੇਂ ਸਿਰ ਜਹਾਜ਼ ਨੂੰ ਸੁਰੱਖਿਅਤ ਲੈਂਡ ਕਰਾਉਣ ਕਾਰਨ ਵੱਡਾ ਹਾਦਸਾ ਟਲ ਗਿਆ।

                    Image

                  Image

ਫਲਾਈਟ ਨੰਬਰ 6E 2134 ਨੇ ਦੁਪਹਿਰ 2:10 ਵਜੇ IGI ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਏਅਰਲਾਈਨ ਦੇ ਸੂਤਰਾਂ ਨੇ ਦੱਸਿਆ ਕਿ ਪਾਇਲਟ ਨੇ ਤਕਨੀਕੀ ਖਰਾਬੀ ਬਾਰੇ ਏਅਰ ਟ੍ਰੈਫਿਕ ਕੰਟਰੋਲਰ (ATC) ਨੂੰ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਉਸ ਨੂੰ ਵਾਪਸ ਜਾਣ ਦੀਆਂ ਹਦਾਇਤਾਂ ਮਿਲੀਆਂ। ਫਲਾਈਟ ਦੀ ਸੁਰੱਖਿਅਤ ਲੈਂਡਿੰਗ ਕੀਤੀ ਗਈ ਅਤੇ ਸਾਰੇ ਯਾਤਰੀ ਸੁਰੱਖਿਅਤ ਹਨ।

ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਅਜੇ ਇਸ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ਸੂਤਰਾਂ ਮੁਤਾਬਕ ਡੀਜੀਸੀਏ ਪੂਰੀ ਜਾਂਚ ਤੋਂ ਬਾਅਦ ਬਿਆਨ ਜਾਰੀ ਕਰ ਸਕਦਾ ਹੈ।