ਇੰਡੀਗੋ ਏਯਰਲਾਇਨਸ ਦੀ ਫਲਾਈਟ ‘ਚ ਯਾਤਰੀ ਦੀ ਵਿਗੜੀ ਸਿਹਤ,ਹੋਈ ਐਮਰਜੈਂਸੀ ਲੈਂਡਿੰਗ

ਇੰਡੀਗੋ ਏਯਰਲਾਇਨਸ ਦੀ ਫਲਾਈਟ ‘ਚ ਯਾਤਰੀ ਦੀ ਵਿਗੜੀ ਸਿਹਤ,ਹੋਈ ਐਮਰਜੈਂਸੀ ਲੈਂਡਿੰਗ

ਸਾਊਦੀ ਅਰਬ ਦੇ ਜੇਦਾ ਤੋਂ ਦਿੱਲੀ ਜਾ ਰਹੇ ਇੰਡੀਗੋ ਦੇ ਜਹਾਜ਼ ‘ਚ ਇਕ ਮਹਿਲਾ ਯਾਤਰੀ ਦੀ ਮੰਗਲਵਾਰ ਨੂੰ ਅਚਾਨਕ ਸਿਹਤ ਖ਼ਰਾਬ ਹੋ ਗਈ, ਜਿਸ ਤੋਂ ਬਾਅਦ ਜਹਾਜ਼ ਦੀ ਜੋਧਪੁਰ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਇਸ ‘ਤੋਂ ਬਾਅਦ ਔਰਤ ਨੂੰ ਜੋਧਪੁਰ ਦੇ ਗੋਇਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਦੀ ਟੀਮ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਔਰਤ ਦਾ ਨਾਂ ਮਿੱਤਰਾ ਬਾਨੋ (61) ਦੱਸੀ ਜਾ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਜਦੋਂ ਔਰਤ ਦੀ ਤਬੀਅਤ ਵਿਗੜ ਗਈ ਤਾਂ ਉਸ ਦਾ ਬੇਟਾ ਵੀ ਉਸ ਦੇ ਨਾਲ ਸੀ। ਉਸ ਨੇ ਫਲਾਈਟ ‘ਚ ਸਫਰ ਕਰ ਰਹੇ ਹੋਰ ਯਾਤਰੀਆਂ ਨੂੰ ਤੁਰੰਤ ਆਪਣੀ ਮਾਂ ਦੀ ਖਰਾਬ ਸਿਹਤ ਦੀ ਸੂਚਨਾ ਦਿੱਤੀ। ਯਾਤਰੀਆਂ ਨੇ ਇਸ ਦੀ ਜਾਣਕਾਰੀ ਏਅਰ ਹੋਸਟੈੱਸ ਨੂੰ ਦਿੱਤੀ। ਇਸ ਤੋਂ ਬਾਅਦ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਰੀਬ 11 ਵਜੇ ਜੋਧਪੁਰ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਿਉਂਕਿ ਜੋਧਪੁਰ ਹਵਾਈ ਅੱਡਾ ਸਭ ਤੋਂ ਨਜ਼ਦੀਕੀ ਸੀ।

ਔਰਤ ਨੂੰ ਜੋਧਪੁਰ ਦੇ ਗੋਇਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਡਾਕਟਰਾਂ ਨੇ ਦੱਸਿਆ ਕਿ ਔਰਤ ਦੀ ਹਸਪਤਾਲ ਆਉਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਹਵਾਈ ਅੱਡੇ ਦੇ ਅਧਿਕਾਰੀਆਂ ਮੁਤਾਬਕ ਮਿੱਤਰਾ ਬਾਨੋ ਔਰਤ ਜੰਮੂ-ਕਸ਼ਮੀਰ ਦੇ ਹਜ਼ਾਰੀਬਾਗ ਦੀ ਰਹਿਣ ਵਾਲੀ ਸੀ। ਔਰਤ ਦੀ ਮੌਤ ਬਾਰੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ।