ਈਰਾਨ ਨੇ ਅਮਰੀਕੀ ਸ਼ਾਂਤੀ ਪ੍ਰਸਤਾਵ ਨੂੰ ਕੀਤਾ ਖਾਰਜ, ਕਿਹਾ—‘ਟਰੰਪ ਦੀਆਂ ਸ਼ਰਤਾਂ ‘ਤੇ ਜੰਗ ਦਾ ਅੰਤ ਕਬੂਲ ਨਹੀਂ’

ਈਰਾਨ ਨੇ ਅਮਰੀਕੀ ਸ਼ਾਂਤੀ ਪ੍ਰਸਤਾਵ ਨੂੰ ਕੀਤਾ ਖਾਰਜ, ਕਿਹਾ—‘ਟਰੰਪ ਦੀਆਂ ਸ਼ਰਤਾਂ ‘ਤੇ ਜੰਗ ਦਾ ਅੰਤ ਕਬੂਲ ਨਹੀਂ’

ਈਰਾਨ ਨੇ ਅਮਰੀਕਾ ਦੇ ਸ਼ਾਂਤੀ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ। ਉਸ ਨੇ ਕਿਹਾ ਕਿ ਉਹ ਡੋਨਾਲਡ ਟਰੰਪ ਦੀਆਂ ਸ਼ਰਤਾਂ ‘ਤੇ ਜੰਗ ਖਤਮ ਨਹੀਂ ਕਰੇਗਾ। ਈਰਾਨੀ ਅਧਿਕਾਰੀਆਂ ਮੁਾਤਬਕ ਅਮਰੀਕਾ ਨੇ ਵਿਚੋਲਗੀ ਦੇਸ਼ਾਂ ਜ਼ਰੀਏ ਜੋ ਪ੍ਰਸਤਾਵ ਭੇਜਿਆ ਉਹ ਧੋਖਾ ਹੈ ਤੇ ਜ਼ਮੀਨੀ ਹਕੀਕਤ ਤੋਂ ਕਟਿਆ ਹੋਇਆ ਹੈ ਤੇ ਇਸ ਦਾ ਮਕਸਦ ਸਿਰਫ ਦਬਾਅ ਬਣਾਉਣਾ ਹੈ। ਈਰਾਨ ਨੇ ਕਿਹਾ ਕਿ ਜੰਗ ਦਾ ਅੰਤ ਤਾਂ ਹੀ ਹੋਵੇਗਾ ਜਦੋਂ ਉਸ ਦੀਆਂ ਸ਼ਰਤਾਂ ਪੂਰੀਆਂ ਹੋਣਗੀਆਂ। ਇਸ ਲਈ ਉਸ ਨੇ 5 ਸ਼ਰਤਾਂ ਮੁੱਖ ਰੱਖੀਆਂ ਹਨ-

      1. ਈਰਾਨ ਖਿਲਾਫ ਹਮਲਿਆਂ ਤੇ ਟਾਰਗੇਟੇਡ ਕਿਲਿੰਗਸ ‘ਤੇ ਪੂਰੀ ਤਰ੍ਹਾਂ ਰੋਕ

      2.ਭਵਿੱਖ ਵਿਚ ਦੁਬਾਰਾ ਜੰਗ ਨਾ ਹੋਣ ਦੀ ਠੋਸ ਗਾਰੰਟੀ

      3. ਜੰਗ ਵਿਚ ਹੋਏ ਨੁਕਸਾਨ ਦਾ ਮੁਆਵਜ਼ਾ

      4. ਸਾਰੇ ਮੋਰਚਿਆਂ ‘ਤੇ ਸੰਘਰਸ਼ ਦਾ ਪੂਰਾ ਅੰਤ

      5. ਹੋਰਮੁਜ਼ ਸਟ੍ਰੇਟ ‘ਤੇ ਈਰਾਨ ਦੇ ਅਧਿਕਾਰ ਨੂੰ ਕੌਮਾਂਤਰੀ ਮਾਨਤਾ

ਈਰਾਨ ਨੇ ਇਹ ਵੀ ਕਿਹਾ ਕਿ ਜਦੋਂ ਤੱਕ ਉਸ ਦੀਆਂ ਸ਼ਰਤਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤਕ ਜਵਾਬੀ ਕਾਰਵਾਈ ਜਾਰੀ ਰਹੇਗੀ। ਉਸ ਦਾ ਕਹਿਣਾ ਹੈ ਕਿ ਅਮਰੀਕਾ ਵਾਰ-ਵਾਰ ਆਪਣੀਆਂ ਸ਼ਰਤਾਂ ਬਦਲਦਾ ਹੈ ਜਦੋਂ ਕਿ ਤੇਹਰਾਨ ਆਪਣੇ ਰੁਖ਼ ‘ਤੇ ਸਥਿਰ ਹੈ।