ਜਲੰਧਰ ''ਚ ਵੱਡੀ ਵਾਰਦਾਤ ਦੀ ਸਾਜ਼ਿਸ਼ ਨਾਕਾਮ, IED ਸਪਲਾਈ ਕਰਨ ਵਾਲਾ ਗ੍ਰਿਫ਼ਤਾਰ; BKI ਨਾਲ ਜੁੜੇ ਤਾਰ

ਜਲੰਧਰ ''ਚ ਵੱਡੀ ਵਾਰਦਾਤ ਦੀ ਸਾਜ਼ਿਸ਼ ਨਾਕਾਮ, IED ਸਪਲਾਈ ਕਰਨ ਵਾਲਾ ਗ੍ਰਿਫ਼ਤਾਰ; BKI ਨਾਲ ਜੁੜੇ ਤਾਰ

ਜਲੰਧਰ ਵਿਚ 15 ਅਗਸਤ ਵੱਡੇ ਧਮਾਕੇ ਦੀ ਸਾਜਿਸ਼ ਦੇ ਮਾਮਲੇ ਵਿਚ ਪੁਲਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਜਲੰਧਰ ਦਿਹਾਤੀ ਪੁਲਸ ਨੇ ਸ਼ਹਿਰ ਵਿਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਰਚਣ ਵਾਲੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਮਾਡਿਊਲ ਦੇ ਫਰਾਰ ਦੋਸ਼ੀ ਰਣਦੀਪ ਸਿੰਘ ਉਰਫ਼ ਮੋਨੂੰ ਵਾਸੀ ਪਿੰਡ ਢੰਡੇਰ ਜਲੰਧਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਸ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਸਰਹੱਦ ਪਾਰ ਤੋਂ ਵਿਸਫੋਟਕ ਸਮੱਗਰੀ (ਆਈ. ਈ. ਡੀ) ਦੀ ਇਕ ਖੇਪ ਲੈ ਕੇ ਆਇਆ ਸੀ, ਜਿਸ ਦੀ ਵਰਤੋਂ 15 ਅਗਸਤ ਨੂੰ ਤਬਾਹੀ ਮਚਾਉਣ ਲਈ ਕੀਤੀ ਜਾਣੀ ਸੀ।  ਜਾਣਕਾਰੀ ਅਨੁਸਾਰ ਸੀਨੀਅਰ ਪੁਲਸ ਅਧਿਕਾਰੀ ਇਕ ਪ੍ਰੈੱਸ ਕਾਨਫ਼ਰੰਸ ਵਿੱਚ ਵੇਰਵੇ ਸਾਂਝੇ ਕਰਨਗੇ। ਇਹ ਸਾਜ਼ਿਸ਼ ਬੱਬਰ ਖਾਲਸਾ ਇੰਟਰਨੈਸ਼ਨਲ (ਬੀ. ਕੇ. ਆਈ) ਦੁਆਰਾ ਰਚੀ ਗਈ ਸੀ, ਜੋਕਿ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਦੁਆਰਾ ਚਲਾਏ ਜਾ ਰਹੇ ਇਕ ਅੱਤਵਾਦੀ ਮਾਡਿਊਲ ਹੈ, ਜਿਸ ਵਿਚ 26 ਜੁਲਾਈ ਨੂੰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਡੀ. ਜੀ. ਪੀ. ਨੇ ਇਹ ਖੁਲਾਸਾ ਕੀਤਾ ਸੀ।