- Updated: April 26, 2023 11:04 PM
ਹਾਲੈਂਡ ਦੀ ਨੈਸ਼ਨਲ ਸੋਸ਼ਲਿਸਟ ਪਾਰਟੀ ਨੇ ਅੰਮ੍ਰਿਤਧਾਰੀ ਗੁਰਸਿੱਖ ਜਸਵਿੰਦਰ ਸਿੰਘ ਨੂੰ ਸ਼ਹਿਰ ਉਤਰੇਤ (Utrecht) ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਜ਼ਿਕਰਯੋਗ ਹੈ ਕਿ ਜਸਵਿੰਦਰ ਸਿੰਘ ਵੱਲੋਂ ਪਾਰਟੀ ਲਈ ਕੀਤੀ ਸਖ਼ਤ ਮਿਹਨਤ ਦੇ ਸਦਕਾ ਸਿਆਸੀ ਨੈਸ਼ਨਲ ਸੋਸ਼ਲਿਸਟ ਪਾਰਟੀ ਨੇ ਪਹਿਲੀ ਵਾਰ ਗੁਰਸਿੱਖ ਅੰਮ੍ਰਿਤਧਾਰੀ ਸਿੱਖ ਨੂੰ ਸ਼ਹਿਰ ਦੇ ਮੁਖੀ ਦੀ ਸੇਵਾ ਸੌਂਪੀ ਹੈ। ਉਹ ਹਾਲੈਡ ਦੇ ਚੌਥੇ ਵੱਡੇ ਸ਼ਹਿਰ Utrecht ਦੇ 2 ਸਾਲ ਲਈ ਪ੍ਰਧਾਨ ਚੁਣੇ ਗਏ ਹਨ। ਜਸਵਿੰਦਰ ਸਿੰਘ ਨੂੰ ਸ਼ਹਿਰੀ ਪ੍ਰਧਾਨ ਬਣਨ 'ਤੇ ਹਰਜੀਤ ਸਿੰਘ, ਚਰਨ ਸਿੰਘ, ਹਰਵਿੰਦਰ ਸਿੰਘ, ਹਰਜੋਤ ਸਿੰਘ ਸੰਧੂ ਆਦਿ ਨੇ ਵਧਾਈਆਂ ਦਿੰਦਿਆਂ ਪਾਰਟੀ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸਿੱਖ ਕਮਿਊਨਿਟੀ ਹਾਲੈਂਡ ਲਈ ਮਾਣ ਵਾਲੀ ਗੱਲ ਹੈ ਕਿ ਪਾਰਟੀ ਨੇ ਸਿੱਖ ਕੌਮ ਨੂੰ ਮਾਣ ਬਖਸ਼ਿਆ ਹੈ। ਦੱਸਣਯੋਗ ਹੈ ਕਿ ਜਸਵਿੰਦਰ ਸਿੰਘ ਦੇ ਪਿਤਾ ਪਿਛਲੇ ਲੰਬੇ ਸਮੇਂ ਤੋਂ ਜਲਾਵਤਨੀ ਕੱਟ ਰਹੇ ਕਰਮ ਸਿੰਘ ਹਾਲੈਂਡ ਦੇ ਸਪੁੱਤਰ ਹਨ।