ਅਮਰੀਕਾ ਤੋਂ ਵੱਡੀ ਖ਼ਬਰ, ਜੋਅ ਬਾਈਡਨ ਨੇ ਰਾਸ਼ਟਰਪਤੀ ਚੋਣਾਂ ਨਾ ਲੜਨ ਦਾ ਕੀਤਾ ਐਲਾਨ

ਅਮਰੀਕਾ ਤੋਂ ਵੱਡੀ ਖ਼ਬਰ, ਜੋਅ ਬਾਈਡਨ ਨੇ ਰਾਸ਼ਟਰਪਤੀ ਚੋਣਾਂ ਨਾ ਲੜਨ ਦਾ ਕੀਤਾ ਐਲਾਨ

ਅਮਰੀਕਾ ਤੋਂ ਇਕ ਬਹੁਤ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਮੌਜੂਦਾ ਰਾਸ਼ਟਰਪਤੀ ਤੇ ਉਮੀਦਵਾਰ ਜੋਅ ਬਾਈਡਨ ਨੇ ਰਾਸ਼ਟਰਪਤੀ ਚੋਣਾਂ ਤੋਂ ਨਾਂ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ। ਇਹ ਬੇਹੱਦ ਹੈਰਾਨ ਕਰਨ ਵਾਲਾ ਫ਼ੈਸਲਾ ਹੈ ਕਿਉਂਕਿ ਉਹ ਹੁਣ ਤੱਕ ਚੋਣ ਪ੍ਰਚਾਰ ਕਰ ਰਹੇ ਸਨ ਤੇ ਨਵੰਬਰ 'ਚ ਹੋਣ ਵਾਲੀਆਂ ਚੋਣਾਂ 'ਚ ਵੀ ਹੁਣ ਮਹਿਜ਼ ਕੁਝ ਮਹੀਨੇ ਹੀ ਰਹਿ ਗਏ ਹਨ। ਅਜਿਹੇ 'ਚ ਇਸ ਖ਼ਬਰ ਨੇ ਅਮਰੀਕਾ ਦੀ ਰਾਜਨੀਤੀ 'ਚ ਤਹਿਲਕਾ ਮਚਾ ਦਿੱਤਾ ਹੈ। 

ਇਸ ਗੱਲ ਦੀ ਚਰਚਾ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਸੀ ਕਿ ਉਹ ਚੋਣਾਂ 'ਚੋਂ ਆਪਣਾ ਨਾਂ ਵਾਪਸ ਲੈ ਸਕਦੇ ਹਨ। ਉਨ੍ਹਾਂ ਨੇ ਖ਼ੁਦ ਇਸ ਗੱਲ 'ਤੇ ਮੋਹਰ ਲਗਾਉਂਦਿਆਂ ਆਪਣੇ 'ਐਕਸ' ਅਕਾਊਂਟ 'ਤੇ ਪੋਸਟ ਕਰ ਕੇ ਕੀਤਾ ਹੈ। ਇਸ ਚਿੱਠੀ 'ਚ ਉਨ੍ਹਾਂ ਲਿਖਿਆ ਹੈ ਕਿ ਪਿਛਲੇ ਕਰੀਬ ਸਾਢੇ 3 ਸਾਲਾਂ ਦੌਰਾਨ ਅਮਰੀਕਾ ਨੇ ਬਹੁਤ ਕੁਝ ਦੇਖਿਆ ਹੈ ਤੇ ਬਹੁਤ ਤਰੱਕੀ ਕੀਤੀ ਹੈ। 

ਉਨ੍ਹਾਂ ਲਿਖਿਆ, ''ਮੇਰੇ ਜੀਵਨ ਦਾ ਸਭ ਤੋਂ ਵੱਡਾ ਸਨਮਾਨ ਤੁਹਾਡੇ ਰਾਸ਼ਟਰਪਤੀ ਵਜੋਂ ਸੇਵਾ ਕਰਨਾ ਰਿਹਾ ਹੈ। ਹੁਣ ਜਦੋਂ ਦੇਸ਼ 'ਚ ਦੁਬਾਰਾ ਚੋਣਾਂ ਹੋਣ ਜਾ ਰਹੀਆਂ ਹਨ ਤਾਂ ਮੈਨੂੰ ਲੱਗਦਾ ਹੈ ਕਿ ਮੈਨੂੰ ਇਨ੍ਹਾਂ ਚੋਣਾਂ ਤੋਂ ਹਟ ਕੇ ਦੇਸ਼ ਦੀ ਤਰੱਕੀ ਤੇ ਆਪਣੇ ਬਾਕੀ ਕਾਰਜਕਾਲ ਵੱਲ ਧਿਆਨ ਦੇਣਾ ਚਾਹੀਦਾ ਹੈ। ''

                     Image