ਕੈਨਬਰਾ ਵਿਖੇ ਪਾਰਲੀਮੈਂਟ ਨੇੜੇ ਸਜਾਇਆ ਗਿਆ ਕੇਸਰੀ ''ਨਿਸ਼ਾਨ ਸਾਹਿਬ'',ਵਦੀਆਂ ਸਿੱਖ ਭਾਈਚਾਰੇ ਦਾ ਮਾਣ। 

 ਕੈਨਬਰਾ ਵਿਖੇ ਪਾਰਲੀਮੈਂਟ ਨੇੜੇ ਸਜਾਇਆ ਗਿਆ ਕੇਸਰੀ ''ਨਿਸ਼ਾਨ ਸਾਹਿਬ'',ਵਦੀਆਂ ਸਿੱਖ ਭਾਈਚਾਰੇ ਦਾ ਮਾਣ। 

ਅੱਜ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵਿਖੇ ਪਾਰਲੀਮੈਂਟ ਨੇੜੇ ਵੱਖ-ਵੱਖ ਥਾਵਾਂ 'ਤੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਖਾਲਸੇ ਦੇ ਜਨਮ ਦੀ ਖੁਸ਼ੀ ਵਿੱਚ ਕੇਸਰੀ ਨਿਸ਼ਾਨ ਸਾਹਿਬ ਸਾਰੇ ਸ਼ਹਿਰ ਵਿਚ ਲਵਾਏ ਗਏ।

                      Image

ਇਹ ਸਿੱਖ ਭਾਈਚਾਰੇ ਲਈ ਬਹੁਤ ਮਾਣ ਦੀ ਗੱਲ ਹੈ। ਇਸਦਾ ਸਿਹਰਾ ਸਾਰੇ ਕੈਨਬਰਾ ਵਿਚ ਵਸਦੇ ਸਿੱਖਾਂ ਨੂੰ ਜਾਂਦਾ ਹੈ ਜੋ ਰਲ ਮਿਲ ਕੇ (Capital City of Australia) ਕੈਨਬਰਾ ਸਿੱਖ ਐਸੋਈਏਸ਼ਨ ਗੁਰਦੁਆਰਾ ਸਾਹਿਬ ਕੈਨਬਰਾ ਦਾ ਸਾਥ ਦੇ ਰਹੇ ਹਨ । ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ।।

                           Image