ਖਾਲਿਸਤਾਨੀਆਂ ਨੇ ਭਾਰਤੀ ਝੰਡੇ ਦਾ ਅਪਮਾਨ ਕਰਨ ਤੋਂ ਰੋਕਣ ’ਤੇ ਸਿੱਖ ਪਰਿਵਾਰ ਨੂੰ ਕੱਢੀਆਂ ਗਾਲ੍ਹਾਂ

ਖਾਲਿਸਤਾਨੀਆਂ ਨੇ ਭਾਰਤੀ ਝੰਡੇ ਦਾ ਅਪਮਾਨ ਕਰਨ ਤੋਂ ਰੋਕਣ ’ਤੇ ਸਿੱਖ ਪਰਿਵਾਰ ਨੂੰ ਕੱਢੀਆਂ ਗਾਲ੍ਹਾਂ

ਦੀਵਾਲੀ ਦੇ ਮੌਕੇ ’ਤੇ ਗੁਰਦੁਆਰਾ ਸਾਹਿਬ ’ਚ ਮੱਥਾ ਟੇਕਣ ਆਏ ਇਕ ਸਿੱਖ ਪਰਿਵਾਰ ਨੂੰ ਖਾਲਿਸਤਾਨੀਆਂ ਨੇ ਤੰਗ-ਪ੍ਰੇਸ਼ਾਨ ਕੀਤਾ ਕਿਉਂਕਿ ਉਸ ਨੇ ਉਨ੍ਹਾਂ ਨੂੰ ਭਾਰਤੀ ਝੰਡੇ ਦਾ ਅਪਮਾਨ ਨਾ ਕਰਨ ਲਈ ਕਿਹਾ ਸੀ। ਇਹ ਸ਼ਰਮਨਾਕ ਘਟਨਾ ਗੁਰਦੁਆਰਾ ਖਾਲਸਾ ਦੀਵਾਨ ਸੋਸਾਇਟੀ ਐਬਸਟਫੋਰਡ ਵਿਖੇ ਵਾਪਰੀ, ਜਦੋਂ ਭਾਰਤੀ ਵਣਜ ਦੂਤਘਰ ਦੇ ਅਧਿਕਾਰੀਆਂ ਨੇ ਭਾਰਤੀ ਮੂਲ ਦੇ ਵਿਅਕਤੀਆਂ ਨੂੰ ‘ਲਾਈਫ ਸਰਟੀਫਿਕੇਟ’ ਜਾਰੀ ਕਰਨ ਲਈ ਇਕ ਕੈਂਪ ਲਾਇਆ ਸੀ।

ਉਥੇ ਖਾਲਿਸਤਾਨੀ ਗੁੰਡੇ ਇਕੱਠੇ ਹੋ ਗਏ ਤੇ ਭਾਰਤੀ ਝੰਡੇ ਦਾ ਅਪਮਾਨ ਕਰਨਾ ਸ਼ੁਰੂ ਕਰ ਦਿੱਤਾ। ਉਥੇ ਇਕ ਸਿੱਖ ਨੌਜਵਾਨ ਆਪਣੇ ਪਰਿਵਾਰ ਸਮੇਤ ਸੀ, ਉਹ ਉਨ੍ਹਾਂ ਨਾਲ ਭਿੜ ਗਿਆ ਤੇ ਭਾਰਤੀ ਝੰਡਾ ਖੋਹਣ ਦੀ ਕੋਸ਼ਿਸ਼ ਕੀਤੀ। ਖਾਲਿਸਤਾਨੀਆਂ ਨੇ ਉਸ ਦੇ ਬਜ਼ੁਰਗ ਪਿਤਾ, ਉਸ ਨੂੰ, ਉਸ ਦੀ ਪਤਨੀ ਤੇ ਛੋਟੀ ਧੀ ਨੂੰ ਗਾਲ੍ਹਾਂ ਕੱਢੀਆਂ।