- Updated: November 18, 2024 07:27 PM
ਪਾਕਿਸਤਾਨ ਵੱਲੋਂ ਲਗਾਤਾਰ ਡ੍ਰੋਨ ਰਾਹੀਂ ਨਸ਼ਿਆਂ ਦੀਆਂ ਖੇਪਾਂ ਭੇਜਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬੀ ਐੱਸ ਐੱਫ ਅਤੇ ਪੰਜਾਬ ਪੁਲਿਸ ਨੂੰ ਰੋਜ਼ਾਨਾ ਸਰਹੱਦੀ ਖੇਤਰ ਵਿੱਚੋਂ ਮਿਲ ਰਹੇ ਚਾਇਨਾ ਮੇਡ ਡ੍ਰੋਨ ਅਤੇ ਡ੍ਰੋਨ ਨਾਲ ਨਸ਼ਿਆਂ ਅਤੇ ਹਥਿਆਰਾਂ ਦੀਆਂ ਖੇਪਾਂ ਆਈਆਂ ਹਨ।

ਤਰਨਤਾਰਨ ਪੁਲਿਸ ਅਤੇ ਬੀ ਐੱਸ ਐੱਫ ਵੱਲੋਂ ਮੁੜ ਸਾਂਝੇ ਤਲਾਸ਼ੀ ਅਭਿਆਨ ਤਹਿਤ ਥਾਣਾ ਖਾਲੜਾ ਦੇ ਸਰਹੱਦੀ ਪਿੰਡ ਡੱਲ ਦੇ ਖੇਤਾਂ ਵਿੱਚੋਂ 2 ਡ੍ਰੋਨ ਅਤੇ 505 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।