ਕੋਹਲੀ ਰਿਸ਼ੀਕੇਸ਼ ਪਹੁੰਚੇ ਆਸਟ੍ਰੇਲੀਆ ਨਾਲ ਮੁਕਾਬਲੇ ਤੋਂ ਪਹਿਲਾਂ , ਨਤਮਸਤਕ ਹੋਏ ਗੁਰੂ ਦੇ ਆਸ਼ਰਮ ''ਚ। 

ਕੋਹਲੀ ਰਿਸ਼ੀਕੇਸ਼ ਪਹੁੰਚੇ ਆਸਟ੍ਰੇਲੀਆ ਨਾਲ ਮੁਕਾਬਲੇ ਤੋਂ ਪਹਿਲਾਂ , ਨਤਮਸਤਕ ਹੋਏ ਗੁਰੂ ਦੇ ਆਸ਼ਰਮ ''ਚ। 

ਨਿਊਜ਼ੀਲੈਂਡ ਖ਼ਿਲਾਫ਼ ਟੀ-20 ਸੀਰੀਜ਼ ਤੋਂ ਬ੍ਰੇਕ ਲੈਣ ਤੋਂ ਬਾਅਦ ਭਾਰਤੀ ਸਟਾਰ ਕ੍ਰਿਕਟਰ ਵਿਰਾਟ ਕੋਹਲੀ ਆਪਣੀ ਪਤਨੀ  ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨਾਲ ਰਿਸ਼ੀਕੇਸ਼ ਪਹੁੰਚੇ, ਜਿੱਥੇ ਉਹ ਸਿੱਧੇ ਸਵਾਮੀ ਦਯਾਨੰਦ ਗਿਰੀ ਆਸ਼ਰਮ ਗਏ। ਸਵਾਮੀ ਦਯਾਨੰਦ ਗਿਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਧਿਆਤਮਕ ਗੁਰੂ ਸਨ।

                                              Image

ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੀ ਇਕ ਤਸਵੀਰ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਉਹ ਗੋਡਿਆਂ ਭਾਰ ਬੈਠੇ ਨਜ਼ਰ ਆ ਰਹੇ ਹਨ। ਕੋਹਲੀ ਜੋੜਾ ਬ੍ਰਹਮਲੀਨ ਦਯਾਨੰਦ ਸਰਸਵਤੀ ਦੀ ਸਮਾਧੀ 'ਤੇ ਵੀ ਗਿਆ ਸੀ।

                                                        Image

ਇਸ ਦੇ ਨਾਲ ਹੀ ਗੰਗਾ ਘਾਟ ਵਿਖੇ ਸੰਤਾਂ-ਪੰਡਿਤਾਂ ਦੇ ਨਾਲ ਗੰਗਾ ਆਰਤੀ ਵੀ ਕੀਤੀ ਗਈ। ਕੋਹਲੀ ਜੋੜੇ ਦੇ ਨਾਲ ਉਨ੍ਹਾਂ ਦਾ ਯੋਗਾ ਟ੍ਰੇਨਰ ਵੀ ਹੈ। ਉਹ ਆਉਣ ਵਾਲੇ ਦਿਨਾਂ 'ਚ ਸਵੇਰੇ ਯੋਗਾ ਕਰਨਗੇ। ਫਿਰ ਪੂਜਾ ਅਰਚਨਾ ਕਰਨ ਉਪਰੰਤ ਭੰਡਾਰਾ ਲਗਾਇਆ ਜਾਵੇਗਾ।

                                                   Image

ਦੱਸ ਦਈਏ ਕਿ ਵਿਰਾਟ ਕੋਹਲੀ ਮੁੰਬਈ 'ਚ ਰਿਪੋਰਟ ਕਰਨਗੇ ਕਿਉਂਕਿ ਆਸਟ੍ਰੇਲੀਆ ਦੇ ਖ਼ਿਲਾਫ਼ 9 ਫਰਵਰੀ ਤੋਂ ਚਾਰ ਮੈਚਾਂ ਦੀ ਟੈਸਟ ਸੀਰੀਜ਼ ਸ਼ੁਰੂ ਹੋ ਰਹੀ ਹੈ। ਟੀਮ ਇੰਡੀਆ ਲਈ ਇਹ ਸੀਰੀਜ਼ ਮਹੱਤਵਪੂਰਨ ਹੈ ਕਿਉਂਕਿ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚਣ ਲਈ ਇੱਥੇ ਘੱਟੋ-ਘੱਟ ਤਿੰਨ ਮੈਚ ਜਿੱਤਣੇ ਜ਼ਰੂਰੀ ਹਨ।