ਸੜਕ ਹਾਦਸੇ ’ਚ ਟਾਂਡਾ ਦੇ ਲੈਫਟੀਨੈਂਟ ਅਰੁਣਵੀਰ ਸਿੰਘ ਦੀ ਮੌਤ, ਸਰਕਾਰੀ ਸਨਮਾਨਾਂ ਨਾਲ ਹੋਇਆ ਸਸਕਾਰ

ਸੜਕ ਹਾਦਸੇ ’ਚ ਟਾਂਡਾ ਦੇ ਲੈਫਟੀਨੈਂਟ ਅਰੁਣਵੀਰ ਸਿੰਘ ਦੀ ਮੌਤ, ਸਰਕਾਰੀ ਸਨਮਾਨਾਂ ਨਾਲ ਹੋਇਆ ਸਸਕਾਰ

ਟਾਂਡਾ ਉੜਮੁੜ ਦੇ ਨਜ਼ਦੀਕ ਪੈਂਦੇ ਪਿੰਡ ਦਾਤਾ ਦੇ ਲੈਫਟੀਨੈਂਟ ਅਰੁਣਵੀਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸੰਸਕਾਰ ਕੀਤਾ ਗਿਆ, ਜਿਨ੍ਹਾਂ ਦੀ ਗੋਆ ਵਿਖੇ ਬੀਤੇ ਦਿਨ ਸੜਕ ਹਾਦਸੇ ’ਚ ਮੌਤ ਹੋ ਗਈ ਸੀ। 24 ਸਾਲ ਦੇ ਲੈਫਟੀਨੈਂਟ ਅਰੁਣਵੀਰ ਸਿੰਘ, ਜੋ 2020 ’ਚ ਨੇਵੀ ’ਚ ਬਤੌਰ ਸਬ ਲੈਫਟੀਨੈਂਟ ਭਰਤੀ ਹੋਏ ਸਨ। ਲੈਫਟੀਨੈਂਟ ਅਰੁਣਵੀਰ ਸਿੰਘ ਦੀ ਵੈਸਟਰਨ ਬਾਈਪਾਸ ਮੰਗਲਗਾਵ ਗੋਆ ਵਿਖੇ ਸੜਕ ਹਾਦਸੇ ’ਚ ਬੀਤੇ ਦਿਨ ਦਰਦਨਾਕ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਏ ਲੈਫਟੀਨੈਂਟ ਅਨੰਦ ਪਰਾਗੇ, ਅਨੁਜ ਮਿਨਹਾਸ,ਸਚਿਨ ਅਨਡੋਰਾ ਅਫ਼ਸਰ ਸਾਹਿਬ ਜੋ ਅਰੁਣਵੀਰ ਸਿੰਘ ਦੀ ਮ੍ਰਿਤਕ ਦੇਹ ਨੂੰ ਨਾਲ ਲੈ ਕੇ ਆਏ ਸਨ।ਉਨ੍ਹਾਂ ਨੇ ਦੱਸਿਆ ਕਿ ਤਿੰਨ ਵਿਅਕਤੀ ਕਾਰ ’ਚ ਜਾ ਰਹੇ ਸਨ, ਜਿਨ੍ਹਾਂ ’ਚੋਂ 2 ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਇਕ ਜ਼ਖ਼ਮੀ ਹੋ ਗਿਆ।

ਅਰੁਣਵੀਰ ਸਿੰਘ ਨਾਲ ਫਰੀਦਾਬਾਦ ਦੇ ਲੈਫਟੀਨੈਂਟ ਦੀ ਵੀ ਮੌਕੇ ’ਤੇ ਮੌਤ ਹੋ ਗਈ। ਇਸ ਮੌਕੇ ਮਾਤਾ ਸੁਰਿੰਦਰ ਕੌਰ, ਪਿਤਾ ਸਾਬਕਾ ਸੂਬੇਦਾਰ ਅਮਰੀਕ ਸਿੰਘ ਨੇ ਵੀ ਸਲਾਮੀ ਦਿੱਤੀ। ਜਦਕਿ ਫ਼ੌਜ ਦੇ ਅਫਸਰਾਂ ਤੋਂ ਇਲਾਵਾ ਐੱਮ. ਐੱਲ. ਏ. ਜਸਵੀਰ ਸਿੰਘ, ਡੀ. ਐੱਸ. ਪੀ. ਜਗਦੀਸ਼ ਸਿੰਘ ਅਤਰੀ ਆਦਿ ਨੇ ਵੀ ਸਲਾਮੀ ਦਿੱਤੀ। ਇਸ ਮੌਕੇ ਇਲਾਕੇ ਦੇ ਰਾਜਨੀਤਿਕ, ਧਾਰਮਿਕ ਸਖਸ਼ੀਅਤਾਂ ਵਲੋਂ ਵੀ ਵੱਡੀ ਗਿਣਤੀ ’ਚ ਹਾਜ਼ਰ ਸਨ।