ਲੁਧਿਆਣਾ: ਦੋਸਤਾਂ ਨੇ ਫੈਕਟਰੀ ਮਾਲਕ ਦਾ ਕੀਤਾ ਕਤਲ, ਬਹਿਸਬਾਜ਼ੀ ਤੋਂ ਬਾਅਦ ਵਾਰਦਾਤ ਨੂੰ ਦਿੱਤਾ ਅੰਜਾਮ

ਲੁਧਿਆਣਾ: ਦੋਸਤਾਂ ਨੇ ਫੈਕਟਰੀ ਮਾਲਕ ਦਾ ਕੀਤਾ ਕਤਲ, ਬਹਿਸਬਾਜ਼ੀ ਤੋਂ ਬਾਅਦ ਵਾਰਦਾਤ ਨੂੰ ਦਿੱਤਾ ਅੰਜਾਮ

ਲੁਧਿਆਣਾ ਚ ਕੱਪੜੇ ਪ੍ਰਿੰਟਿੰਗ ਦਾ ਕੰਮ ਕਰਨ ਵਾਲੇ 40 ਸਾਲਾਂ ਫੈਕਟਰੀ ਮਾਲਕ ਦੀ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੌਤ ਤੋਂ ਬਾਅਦ ਮੁਲਜ਼ਮ ਦੋਸਤ ਮੌਕੇ ਤੋਂ ਫਰਾਰ ਹੋ ਗਏ। ਕਤਲ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਅਤੇ ਫਰੈਂਸਿਕ ਟੀਮਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੇ ਗਲੇ ਤੇ ਸੱਟਾਂ ਦੇ ਨਿਸ਼ਾਨ ਹਨ ਤੇ ਮੁਲਜ਼ਮਾਂ ਨੂੰ ਫੜਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਅਤੇ ਦੱਸਿਆ ਕਿ ਵਾਰਦਾਤ ਤੋਂ ਬਾਅਦ ਮੁਲਜ਼ਮਾਂ ਦੇ ਮੋਬਾਇਲ ਫੋਨ ਵੀ ਬੰਦ ਆ ਰਹੇ ਨੇ। ਮ੍ਰਿਤਕ ਦੀ ਪਛਾਣ ਜਤਿੰਦਰ ਰਾਜਪੂਤ ਵਜੋਂ ਹੋਈ ਹੈ। ਜੋ ਹੈਬੋਵਾਲ ਦੇ ਹਰਗੋਬਿੰਦ ਨਗਰ ਵਿੱਚ ਸੈਕਟਰੀ ਚਲਾਉਂਦਾ ਸੀ।

ਥਾਣਾ ਮੁਖੀ ਜਸਵੀਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਉਹ ਮੌਕੇ ‘ਤੇ ਪਹੁੰਚੇ ਨੇ ਉਹਨਾਂ ਕਿਹਾ ਕਿ ਸਵੇਰੇ 9:30 ਵਜੇ ਦੇ ਕਰੀਬ ਦੀ ਇਹ ਘਟਨਾ ਹੈ। ਕਿਹਾ ਕਿ ਇਹਨਾਂ ਦੀ ਪਾਰਟੀ ਦੇ ਦੌਰਾਨ ਬਹਿਸਬਾਜ਼ੀ ਤੋਂ ਬਾਅਦ ਝਗੜਾ ਹੋਇਆ ਜਿਸ ਦੇ ਚਲਦਿਆਂ ਦੋਸਤਾਂ ਨੇ ਹੀ ਇਸਦਾ ਕਤਲ ਕੀਤਾ ਹੈ।