- Updated: August 22, 2026 07:42 PM
ਹੁਸ਼ਿਆਰਪੁਰ ਤੋਂ ਖਬਰ ਸਾਹਮਣੇ ਆ ਰਹੀ ਹੈ ਜਿਥੇ ਰਹੀਮਪੁਰ ਸਬਜ਼ੀ ਮੰਡੀ ‘ਚ ਫਾਇਰਿੰਗ ਹੋਈ ਹੈ। 3 ਗੱਡੀਆਂ ‘ਚ ਸਵਾਰ ਹਮਲਾਵਰਾਂ ਨੇ ਦੋ ਨੌਜਵਾਨਾਂ ‘ਤੇ ਗੋਲੀਆਂ ਚਲਾਈਆਂ ਤੇ ਹਮਲੇ ‘ਚ ਦੋਵੇਂ ਨੌਜਵਾਨ ਗੰਭੀਰ ਜ਼ਖਮੀ ਹੋਏ ਹਨ। ਦੋਵਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਜਿਸ ਨੌਜਵਾਨ ‘ਤੇ ਫਾਇਰਿੰਗ ਹੋਈ ਉਹ ਜੇਲ੍ਹ ‘ਚੋਂ ਜ਼ਮਾਨਤ ‘ਤੇ ਬਾਹਰ ਆਇਆ ਸੀ।
ਹੁਸ਼ਿਆਰਪੁਰ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ 20 ਤੋਂ 25 ਰਾਊਂਡ ਫਾਇਰਿੰਗ ਹੋਈ ਹੈ। ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਤਾਂ ਜੋ ਘਟਨਾ ਬਾਰੇ ਪਤਾ ਲਗਾਇਆ ਜਾ ਸਕੇ। ਇਕ ਮੈਗਜ਼ੀਨ ਵੀ ਹਮਲਾਵਰ ਲਿਆ ਕੇ ਆਏ ਸਨ ਜੋ ਕਿ ਉਨ੍ਹਾਂ ਵੱਲੋਂ ਹਮਲੇ ਦੌਰਾਨ ਵਰਤੀ ਗਈ ਸੀ। ਇਕ ਗੋਲੀ ਪਾਣੀ ਵਾਲੇ ਡਰੰਮ ‘ਤੇ ਵੀ ਵੱਜੀ ਹੈ। 2 ਜ਼ਖਮੀਆਂ ਨੂੰ ਸਿਵਲ ਹਸਪਤਾਲ ਇਲਾਜ ਲਈ ਭੇਜੇ ਗਏ ਹਨ।