ਪਤੀ-ਪਤਨੀ ਟਰੈਵਲ ਕੰਪਨੀ ਦੇ ਏਜੰਟ ਤੋਂ ਦੁਖੀ ਹੋ ਕੇ ਖੁਦਕੁਸ਼ੀ ਲਈ ਪਾਣੀ ਵਾਲੀ ਟੈਂਕੀ ''ਤੇ ਚੜ੍ਹੇ  

ਪਤੀ-ਪਤਨੀ ਟਰੈਵਲ ਕੰਪਨੀ ਦੇ ਏਜੰਟ ਤੋਂ ਦੁਖੀ ਹੋ ਕੇ ਖੁਦਕੁਸ਼ੀ ਲਈ ਪਾਣੀ ਵਾਲੀ ਟੈਂਕੀ ''ਤੇ ਚੜ੍ਹੇ  

ਲੁਧਿਆਣਾ ਦੇ ਮਾਡਲ ਟਾਊਨ ਸਥਿਤ ਪਾਣੀ ਦੀ ਟੈਂਕੀ 'ਤੇ ਇੱਕ ਜੋੜਾ ਚੜ੍ਹ ਗਿਆ ਹੈ। ਜੋੜੇ ਨੂੰ ਟੈਂਕੀ 'ਤੇ ਚੜ੍ਹਦਿਆਂ ਦੇਖ ਕੇ ਆਸਪਾਸ ਦੇ ਲੋਕਾਂ ਨੇ ਰੌਲਾ ਪਾਇਆ। ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਟੈਂਕੀ 'ਤੇ ਚੜ੍ਹਨ ਵਾਲੇ ਵਿਅਕਤੀ ਦਾ ਨਾਂ ਹਰਦੀਪ ਸਿੰਘ ਅਤੇ ਉਸ ਦੀ ਪਤਨੀ ਦਾ ਨਾਂ ਅਮਨਦੀਪ ਕੌਰ ਹੈ। ਪਤੀ-ਪਤਨੀ ਧੂਰੀ ਦੇ ਰਹਿਣ ਵਾਲੇ ਹਨ।

ਟੈਂਕੀ ’ਤੇ ਚੜੇ ਵਿਅਕਤੀ ਨੇ ਕਿਹਾ ਕਿ ਗਲੋਬਲ ਨਾਂ ਦੀ ਟਰੈਵਲ ਕੰਪਨੀ ਦੇ ਏਜੰਟ ਨੇ ਵਿਦੇਸ਼ ਭੇਜਣ ਦੇ ਨਾਂ ’ਤੇ ਉਸ ਨਾਲ 10 ਲੱਖ ਰੁਪਏ ਦੀ ਠੱਗੀ ਮਾਰੀ ਹੈ। ਉਹ ਕਈ ਦਿਨਾਂ ਤੋਂ ਗੇੜੇ ਮਾਰ ਰਿਹਾ ਹੈ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਜਿਸ ਕਾਰਨ ਅੱਜ ਉਹ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰਨ ਲਈ ਟੈਂਕੀ 'ਤੇ ਚੜ ਗਏ। ਫ਼ਿਲਹਾਲ ਪੁਲਿਸ ਕਰਮਚਾਰੀ ਉਕਤ ਵਿਅਕਤੀ ਅਤੇ ਉਸ ਦੇ ਨਾਲ ਟੈਂਕੀ 'ਤੇ ਚੜੀ ਔਰਤ ਨੂੰ ਟੈਂਕੀ ਨੂੰ ਉਤਾਰਨ ਦੀ ਕੋਸ਼ਿਸ਼ ਕਰ ਰਹੇ ਹਨ।

ਜਾਣਕਾਰੀ ਦਿੰਦਿਆਂ ਧੂਰੀ ਦੇ ਰਹਿਣ ਵਾਲੇ ਗੁਰਮੇਲ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਹਰਦੀਪ ਸਿੰਘ ਅਤੇ ਨੂੰਹ ਅਮਨਦੀਪ ਕੌਰ ਨੇ ਯੂਕੇ ਜਾਣਾ ਸੀ।  ਦੋਵਾਂ ਨੇ ਜਨਵਰੀ ਮਹੀਨੇ ਵਿੱਚ ਫਾਈਲ ਲਗਾਈ ਸੀ। ਉਸ ਸਮੇਂ ਗਲੋਬਲ ਇਮੀਗ੍ਰੇਸ਼ਨ ਦੇ ਪ੍ਰਬੰਧਕਾਂ ਨੇ ਕਿਹਾ ਸੀ ਕਿ ਵੀਜ਼ਾ ਲੱਗਣ ਤੋਂ ਬਾਅਦ ਪੈਸੇ ਦੇਣੇ ਹਨ।

ਦੂਜੇ ਮਹੀਨੇ ਉਨ੍ਹਾਂ ਨੇ ਪੈਸਿਆਂ ਦੀ ਮੰਗ ਕੀਤੀ। ਗੁਰਮੇਲ ਅਨੁਸਾਰ ਉਸ ਨੇ ਬੈਂਕ ਤੋਂ 10 ਲੱਖ ਰੁਪਏ ਦਾ ਕਰਜ਼ਾ ਲੈ ਕੇ ਇਮੀਗ੍ਰੇਸ਼ਨ  ਪ੍ਰਬੰਧਕਾਂ ਨੂੰ ਦੇ ਦਿੱਤਾ। ਪੈਸੇ ਲੈਣ ਤੋਂ ਬਾਅਦ ਇਮੀਗ੍ਰੇਸ਼ਨ ਦਾ ਮਾਲਕ ਵੀਜ਼ੇ ਦੇ ਨਾਂ 'ਤੇ ਰੋਜ਼ਾਨਾ ਗੁੰਮਰਾਹ ਕਰਨ ਲੱਗਾ। ਜੇਕਰ ਉਹ ਇਮੀਗ੍ਰੇਸ਼ਨ ਪ੍ਰਬੰਧਕਾਂ ਨੂੰ ਮਿਲਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਨ੍ਹਾਂ ਦੇ ਸੁਰੱਖਿਆ ਕਰਮਚਾਰੀ ਉਨ੍ਹਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੰਦੇ ਨ। ਕੁੱਲ ਸੌਦਾ 26 ਲੱਖ ਰੁਪਏ ਵਿੱਚ ਹੋਇਆ ਸੀ।