- Updated: November 28, 2026 12:28 PM
ਸ੍ਰੀ ਮੁਕਤਸਰ ਸਾਹਿਬ ਵਿਖੇ NCB ਵਲੋਂ ਰੇਡ ਕੀਤੀ ਗਈ ਹੈ। ਇਕ ਮਹੀਨੇ ਵਿਚ ਐੱਨਸੀਬੀ ਵਲੋਂ ਕੀਤੀ ਗਈ ਇਹ ਦੂਜੀ ਰੇਡ ਹੈ। ਦਵਾਈ ਵਿਕ੍ਰੇਤਾ ਦੇ ਘਰ ਇਹ ਟੀਮਾਂ ਪਹੁੰਚੀਆਂ ਹਨ ਤੇ ਤੜਕਸਾਰ NCB ਵੱਲੋਂ ਇਹ ਛਾਪੇਮਾਰੀ ਕੀਤੀ ਗਈ ਹੈ।
ਸੋਮਪ੍ਰਕਾਸ਼ ਸੋਮਾ ਦੇ ਘਰ NCB ਵੱਲੋਂ ਛਾਪਾ ਮਾਰਿਆ ਗਿਆ ਹੈ। ਦੇਸੀ ਦਵਾਈਆਂ ਦਾ ਕੰਮ ਕਰਦਾ ਹੈ ਸੋਮਪ੍ਰਕਾਸ਼। ਨਾਕੋਟਿਸ ਕੰਟਰੋਲ ਬਿਊਰੋ ਨੇ ਮੌੜ ਰੋਡ ਸਥਿਤ ਸੁਭਾਸ਼ ਬਸਤੀ ਗਲੀ ਨੰਬਰ 6 ਵਿਚ ਇਕ ਘਰ ‘ਤੇ ਇਹ ਛਾਪੇਮਾਰੀ ਕੀਤੀ ਗਈ ਹੈ। ਇਸ ਤੋਂ ਪਹਿਲਾਂ NCB ਵੱਲੋਂ ਰੇਡ ਕੀਤੀ ਗਈ ਸੀ। ਚੰਡੀਗੜ੍ਹ ਵਿਚ ਦਰਜ NDPS ਮਾਮਲੇ ਦੇ ਸਿਲਸਿਲੇ ਵਿਚ ਮੁਕਤਸਰ ਤੇ ਗਿੱਦੜਬਾਹਾ ਵਿਚ ਛਾਪੇਮਾਰੀ ਕੀਤੀ ਗਈ ਸੀ।
ਉਸ ਕਾਰਵਾਈ ਵਿਚ ਕੋਰੀਅਰ ਰਾਹੀਂ ਨਸ਼ਾ ਭੇਜਣ ਤੇ ਨਸ਼ਾ ਤਸਕਰੀ ਭੇਜਣ ਵਾਲੇ ਵਾਹਨ ਜ਼ਬਤ ਕੀਤੇ ਗਏ ਸਨ ਤੇ ਕੁਝ ਲੋਕਾਂ ਨੂੰ ਹਿਰਾਸਤ ਵਿਚ ਵੀ ਲਿਆ ਗਿਆ ਸੀ। ਟੀਮ ਨੇ ਘਰਾਂ ਵਿਚ ਕਈ ਘੰਟੇ ਜਾਂਚ ਕਰਦਿਆਂ ਰਿਕਾਰਡ ਖੰਗਾਲੇ ਸੀ ਤੇ ਅੱਜ ਸੋਮਪ੍ਰਕਾਸ਼ ਸੋਮਾ ਦਵਾਈ ਵਿਕ੍ਰੇਤਾ ਦੇ ਘਰ NCB ਦੀ ਟੀਮ ਪਹੁੰਚੀ ਹੈ ਤੇ ਜਾਂਚ ਜਾਰੀ ਹੈ।