- Updated: November 28, 2026 09:38 AM
ਰੇਸਲਿੰਗ ਦੀ ਦੁਨੀਆ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਸਟਾਰ ਰੈਸਲਰ ਬ੍ਰੌਨਸਨ ਰੀਡ ਦਾ 38 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦਾ ਅਸਲੀ ਨਾਮ ਜਰਮੇਨ ਹੈਲੀ ਸੀ। ਉਨ੍ਹਾਂ ਨੇ 2019 ਵਿੱਚ WWE ਵਿੱਚ ਆਪਣਾ ਪਹਿਲਾ ਕਦਮ (ਡੈਬਿਊ) ਰੱਖਿਆ ਸੀ। ਉਹ ਬ੍ਰੌਨ ਬ੍ਰੇਕਰ, ਲੋਗਨ ਪਾਲ, ਆਸਟਿਨ ਥਿਊਰੀ ਅਤੇ ਮੈਕਸੀਨ ਡੁਪਰੀ ਦੇ ਨਾਲ 'ਦਿ ਵਿਜ਼ਨ' ਟੀਮ ਦਾ ਹਿੱਸਾ ਸਨ।
WWE ਨੇ ਬ੍ਰੌਨਸਨ ਰੀਡ ਦੇ ਦੇਹਾਂਤ ਬਾਰੇ ਇੱਕ ਬਿਆਨ ਜਾਰੀ ਕੀਤਾ ਹੈ। ਕੰਪਨੀ ਨੇ ਕਿਹਾ: "ਸਾਨੂੰ ਬਹੁਤ ਦੁੱਖ ਨਾਲ ਜਰਮੇਨ ਹੈਲੀ ਜਿਨ੍ਹਾਂ ਨੂੰ ਬ੍ਰੌਨਸਨ ਰੀਡ ਵਜੋਂ ਵੀ ਜਾਣਿਆ ਜਾਂਦਾ ਸੀ ਦੇ ਦਿਹਾਂਤ ਦੀ ਖ਼ਬਰ ਸਾਂਝੀ ਕਰਨੀ ਪੈ ਰਹੀ ਹੈ। ਉਨ੍ਹਾਂ ਦਾ ਅੱਜ 38 ਸਾਲ ਦੀ ਉਮਰ ਵਿੱਚ ਸਿਹਤ ਸੰਬੰਧੀ ਜਟਿਲਤਾਵਾਂ ਕਾਰਨ ਦਿਹਾਂਤ ਹੋ ਗਿਆ ਹੈ।"
ਇਸ ਮਹੀਨੇ ਦੇ ਸ਼ੁਰੂ ਵਿੱਚ ਸਾਊਦੀ ਅਰਬ ਵਿੱਚ ਆਯੋਜਿਤ 'ਕ੍ਰਾਊਨ ਜਵੇਲ' ਈਵੈਂਟ ਦੌਰਾਨ ਬ੍ਰੌਨਸਨ ਰੀਡ ਜ਼ਖ਼ਮੀ ਹੋ ਗਏ। ਓਬਾ ਫੇਮੀ ਦੇ ਖਿਲਾਫ ਇੱਕ ਮੈਚ ਦੌਰਾਨ, ਉਨ੍ਹਾਂ ਨੂੰ ਜ਼ੋਰ ਨਾਲ ਇੱਕ ਮੇਜ਼ 'ਤੇ ਪਟਕ ਦਿੱਤਾ ਗਿਆ ਸੀ। ਇਸ ਘਟਨਾ ਕਾਰਨ ਉਨ੍ਹਾਂ ਦੀਆਂ ਪਸਲੀਆਂ ਟੁੱਟ ਗਈਆਂ ਅਤੇ ਗੁਰਦੇ 'ਤੇ ਸੱਟ ਲੱਗ ਗਈ।
ਬਰੌਨਸਨ ਰੀਡ ਆਪਣੇ ਪਿੱਛੇ ਆਪਣੀ ਪਤਨੀ, ਅਤੇ ਇੱਕ ਧੀ ਛੱਡ ਗਏ ਹਨ। ਉਨ੍ਹਾਂ ਦੀ ਪਤਨੀ ਇਸ ਸਮੇਂ ਗਰਭਵਤੀ ਹੈ, ਅਤੇ ਇਸੇ ਦੌਰਾਨ ਰੀਡ ਦਾ ਦੇਹਾਂਤ ਹੋ ਗਿਆ ਹੈ। ਰੀਡ ਦਾ ਜਨਮ ਐਡੀਲੇਡ, ਆਸਟ੍ਰੇਲੀਆ ਵਿੱਚ ਹੋਇਆ ਸੀ। ਆਪਣੇ ਬਚਪਨ ਦੌਰਾਨ, ਉਸਨੇ ਕਈ ਤਰ੍ਹਾਂ ਦੀਆਂ ਖੇਡਾਂ ਖੇਡੀਆਂ, ਜਿਨ੍ਹਾਂ ਵਿੱਚ ਆਸਟ੍ਰੇਲੀਅਨ ਰੂਲਜ਼ ਫੁੱਟਬਾਲ, ਸੌਕਰ, ਰਗਬੀ ਅਤੇ ਬਾਸਕਟਬਾਲ ਸ਼ਾਮਲ ਸਨ। ਉਸਨੇ 2007 ਵਿੱਚ ਰੈਸਲਿੰਗ ਵਿੱਚ ਆਪਣੀ ਸ਼ੁਰੂਆਤ ਕੀਤੀ।
ਬਰੌਨਸਨ ਰੀਡ ਨੂੰ WWE ਦੇ ਸਭ ਤੋਂ ਤਾਕਤਵਰ ਪਹਿਲਵਾਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ। ਉਹ ਆਪਣੇ ਵਿਸ਼ਾਲ ਸਰੀਰ ਅਤੇ ਰਿੰਗ ਵਿਚ ਹਮਲਾਵਰ ਅੰਦਾਜ਼ ਲਈ ਜਾਣੇ ਜਾਂਦੇ ਸਨ।