ਪੰਜਾਬ ਕੈਬਨਿਟ ''ਚ ਸੰਜੀਵ ਅਰੋੜਾ ਨੂੰ ਮਿਲਿਆ ਬਿਜਲੀ ਮਹਿਕਮਾ

ਪੰਜਾਬ ਕੈਬਨਿਟ ''ਚ ਸੰਜੀਵ ਅਰੋੜਾ ਨੂੰ ਮਿਲਿਆ ਬਿਜਲੀ ਮਹਿਕਮਾ

ਪੰਜਾਬ ਕੈਬਨਿਟ ਵਿਚ ਵੱਡਾ ਫੇਰਬਦਲ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸੰਜੀਵ ਅਰੋੜਾ ਨੂੰ ਬਿਜਲੀ ਵਿਭਾਗ ਸੌਂਪਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਮਹਿਕਮਾ ਪਹਿਲਾਂ ਹਰਭਜਨ ਸਿੰਘ ਈਟੀਓ ਕੋਲ ਸੀ।

                      Image


ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਸੰਜੀਵ ਅਰੋੜਾ ਕੋਲ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਤੇ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਵਿਭਾਗ ਸਨ। ਇਸ ਦੇ ਨਾਲ ਹੀ ਹੁਣ ਉਨ੍ਹਾਂ ਨੂੰ ਬਿਜਲੀ ਵਿਭਾਗ ਦੀ ਵੀ ਜ਼ਿੰਮੇਵਾਰੀ ਦੇਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਇਸੇ ਤਰ੍ਹਾਂ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਕੋਲ ਲੋਕ ਨਿਰਮਾਣ (ਭ ਤੇ ਮ) ਤੇ ਊਰਜਾ ਵਿਭਾਜ ਸੀ ਤੇ ਹੁਣ ਉਹ ਲੋਕ ਨਿਰਮਾਣ (ਭ ਤੇ ਮ) ਦੀ ਜ਼ਿੰਮੇਵਾਰੀ ਹੀ ਸੰਭਾਲਣਗੇ। ਇਸ ਦੇ ਨਾਲ ਹੀ ਬਾਕੀ ਮੰਤਰੀਆਂ ਕੇ ਪੋਰਟਫੋਲੀਓ ਪਹਿਲਾਂ ਵਾਂਗ ਹੀ ਰਹਿਣਗੇ।