ਤਰਨਤਾਰਨ ’ਚ ਪੰਜਾਬ ਪੁਲਸ ਦਾ ਅਧਿਕਾਰੀ ਦੱਸ ਲੁਟੇਰੇ ਨੇ ''ਆਪ'' ਸਰਪੰਚ ਨੂੰ ਬਣਾਇਆ ਨਿਸ਼ਾਨਾ

ਤਰਨਤਾਰਨ ’ਚ ਪੰਜਾਬ ਪੁਲਸ ਦਾ ਅਧਿਕਾਰੀ ਦੱਸ ਲੁਟੇਰੇ ਨੇ ''ਆਪ'' ਸਰਪੰਚ ਨੂੰ ਬਣਾਇਆ ਨਿਸ਼ਾਨਾ

ਵਿਧਾਨ ਸਭਾ ਹਲਕਾ ਤਰਨ ਤਾਰਨ ਅਧੀਨ ਆਉਂਦੇ ਪਿੰਡ ਪੰਡੋਰੀ ਰੋਮਾਣਾ ਦੇ ਮੌਜੂਦਾ 'ਆਪ' ਸਰਪੰਚ ਬਚਿੱਤਰ ਸਿੰਘ ਨਾਲ ਲੁੱਟ ਦੀ ਵਾਰਦਾਤ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੁਟੇਰਿਆਂ ਨੇ ਆਪਣੇ ਆਪ ਨੂੰ ਪੰਜਾਬ ਪੁਲਸ ਦਾ ਅਧਿਕਾਰੀ ਦੱਸਦਿਆਂ ਅਤੇ ਸ਼ਨਾਖਤੀ ਕਾਰਡ ਵਿਖਾ ਕੇ ਸਰਪੰਚ ਨੂੰ ਗਨ ਪੁਆਇੰਟ ’ਤੇ ਲੈ ਕੇ ਕਾਰ ਸਮੇਤ ਲੁੱਟ ਲਿਆ।

ਜਾਣਕਾਰੀ ਅਨੁਸਾਰ ਇਹ ਵਾਰਦਾਤ ਨੂੰ ਅੰਜਾਮ ਤਰਨ ਤਾਰਨ–ਅੰਮ੍ਰਿਤਸਰ ਰੋਡ ’ਤੇ ਸਵੇਰੇ ਲਗਭਗ 4 ਵਜੇ ਦਿੱਤਾ ਗਿਆ। ਵਿਰੋਧ ਕਰਨ ਦੌਰਾਨ ਸਰਪੰਚ ਬਚਿੱਤਰ ਸਿੰਘ ਨੂੰ ਜਖਮੀ ਵੀ ਕੀਤਾ ਗਿਆ। ਲੁਟੇਰੇ ਮੌਕੇ ਤੋਂ ਦੋ ਮੋਬਾਇਲ ਫੋਨ, ਪਰਸ, ਲਾਇਸੈਂਸੀ ਪਿਸਤੌਲ ਅਤੇ 6 ਜਿੰਦਾ ਰੌਂਦ ਲੈ ਕੇ ਫਰਾਰ ਹੋ ਗਏ।

ਵਾਰਦਾਤ ਤੋਂ ਬਾਅਦ ਸਰਪੰਚ ਬਚਿੱਤਰ ਸਿੰਘ ਆਪਣੇ ਸਾਥੀਆਂ ਸਮੇਤ ਇਨਸਾਫ਼ ਦੀ ਮੰਗ ਲਈ ਥਾਣੇ ਪੁੱਜੇ ਅਤੇ ਪੁਲਸ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ। ਪੁਲਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਲੁਟੇਰਿਆਂ ਦੀ ਭਾਲ ਲਈ ਨਾਕਾਬੰਦੀ ਕੀਤੀ ਜਾ ਰਹੀ ਹੈ। ਇਲਾਕੇ ਵਿੱਚ ਇਸ ਵਾਰਦਾਤ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਹੈ।