ਪੱਟੀ ਸ਼ਹਿਰ ''ਚ ਨਿਹੰਗਾਂ ਨੇ ਵਿਅਕਤੀ ਦੇ ਘਰ ''ਚ ਵੜ੍ਹ ਕੇ ਕੀਤਾ ਕਤਲ, ਬੇਟੇ ਦਾ ਵੀ ਵੱਢਿਆ ਗੁੱਟ

ਪੱਟੀ ਸ਼ਹਿਰ ''ਚ ਨਿਹੰਗਾਂ ਨੇ ਵਿਅਕਤੀ ਦੇ ਘਰ ''ਚ ਵੜ੍ਹ ਕੇ ਕੀਤਾ ਕਤਲ, ਬੇਟੇ ਦਾ ਵੀ ਵੱਢਿਆ ਗੁੱਟ

ਤਰਨਤਾਰਨ ਦੇ ਪੱਟੀ ਸ਼ਹਿਰ 'ਚ ਅੱਜ ਨਿਹੰਗਾਂ ਨੇ ਦਿਨ ਦਿਹਾੜੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜਿੱਥੇ ਕੁੱਝ ਨਿਹੰਗਾਂ ਨੇ ਵਾਰਡ ਨੰਬਰ -6 ਵਿਚ ਇਕ ਵਿਅਕਤੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਡ ਦਿੱਤਾ, ਜਿਸ ਕਾਰਨ ਉਸਦੀ ਮੌਤ ਹੋ ਗਈ।  ਮ੍ਰਿਤਕ ਦੀ ਪਛਾਣ ਸ਼ਮੀ ਕੁਮਾਰ ਵਜੋਂ ਹੋਈ ਹੈ। ਇਸ ਦੇ ਨਾਲ ਹੀ 2 ਨੌਜਵਾਨ ਜ਼ਖਮੀ ਹੋ ਗਏ ਹਨ। 

ਇਸ ਮੌਕੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਅੱਜ ਦੁਪਿਹਰ ਸਮੇਂ ਕੁੱਝ ਨਿਹੰਗਾਂ ਨੇ ਸ਼ਮੀ ਕੁਮਾਰ ਨਾਲ ਪੈਸਿਆਂ ਦੇ ਦੇਣ ਲੈਣ ਨੂੰ ਲੈਕੇ ਝਗੜਾ ਸ਼ੁਰੂ ਕਰ ਦਿੱਤਾ ਅਤੇ ਬਾਅਦ ਵਿਚ ਤੇਜ਼ਧਾਰ ਹਥਿਆਰਾਂ ਨਾਲ 3 ਲੋਕਾਂ ਨੂੰ ਜ਼ਖਮੀ ਕਰ ਦਿੱਤਾ ,ਜਿਨ੍ਹਾਂ ਨੂੰ ਪੱਟੀ ਹਸਪਤਾਲ ਲਿਜਾਇਆ ਗਿਆ ,ਜਿੱਥੇ ਸੰਮੀ ਕੁਮਾਰ ਦੀ ਮੌਤ ਹੋ ਗਈ ਅਤੇ ਬਾਕੀਆਂ ਦਾ ਇਲਾਜ ਚੱਲ ਰਿਹਾ ਹੈ। 

ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਹਮਲਾ ਕਰਨ ਵਾਲੇ 7 ਲੋਕ ਸਨ ,ਜਿਨ੍ਹਾਂ ਸਾਰਿਆਂ 'ਤੇ ਪੁਲੀਸ ਬਣਦੀ ਕਾਰਵਾਈ ਕਰੇ। ਇਸ ਮੌਕੇ ਐੱਸਐਚ ਜਸਪਾਲ ਸਿੰਘ ਥਾਣਾ ਸਿਟੀ ਪੱਟੀ ਨੇ ਦੱਸਿਆ ਕਿ ਕੁਝ ਵਿਅਕਤੀ ਦਾ ਸੰਮੀ ਕੁਮਾਰ ਨਾਲ ਪੈਸਿਆਂ ਦਾ ਦੇਣ ਲੈਣ ਜੋ ਕਿ 1 ਲੱਖ 75 ਹਜ਼ਾਰ ਸਨ, ਉਸੇ ਦੇ ਚੱਲਦੇ ਅੱਜ ਇਨ੍ਹਾਂ ਨਿਹੰਗਾਂ ਵਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ।