ਪੰਜਾਬੀ ਨੌਜਵਾਨ ਦੀ ਅਮਰੀਕਾ ਚ ਸੜਕ ਹਾਦਸੇ ''ਚ ਮੌਤ

ਪੰਜਾਬੀ ਨੌਜਵਾਨ ਦੀ ਅਮਰੀਕਾ ਚ ਸੜਕ ਹਾਦਸੇ ''ਚ ਮੌਤ

ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਨੌਜਵਾਨ ਦੀ ਅਮਰੀਕਾ ਵਿਚ ਐਕਸੀਡੈਂਟ ਦੌਰਾਨ ਮੌਤ ਹੋ ਗਈ ਹੈ।  ਜਾਣਕਾਰੀ ਮੁਤਾਬਕ ਮਲਕੀਤ ਸਿੰਘ ਪੁੱਤਰ ਸਕੱਤਰ ਸਿੰਘ ਵਾਸੀ ਸ੍ਰੀ ਹਰਗੋਬਿੰਦਪੁਰ ਸਾਹਿਬ ਕੁਝ ਸਮਾਂ ਪਹਿਲਾਂ ਰੋਜ਼ੀ ਰੋਟੀ ਕਮਾਉਣ ਅਤੇ ਚੰਗੇ ਦਿਨਾਂ ਦੀ ਆਸ ’ਚ ਅਮਰੀਕਾ ਗਿਆ ਸੀ ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਬੀਤੇ ਦਿਨ ਮਲਕੀਤ ਸਿੰਘ ਪੁੱਤਰ ਸਕੱਤਰ ਸਿੰਘ ਦੀ ਇਕ ਸੜਕ ਹਾਦਸੇ ’ਚ ਦਰਦਨਾਕ ਮੌਤ ਹੋ ਗਈ।

ਮਲਕੀਤ ਸਿੰਘ ਆਪਣੇ ਪਿੱਛੇ ਦੋ ਛੋਟੇ ਬੱਚੇ ਅਤੇ ਬਜ਼ੁਰਗ ਮਾਤਾ ਪਿਤਾ ਛੱਡ ਗਿਆ ਹੈ। ਮਲਕੀਤ ਸਿੰਘ ਪੂਰੇ ਪਰਿਵਾਰ ਦਾ ਇਕੋ ਇਕ ਸਹਾਰਾ ਸੀ। ਬਜ਼ੁਰਗ ਮਾਤਾ ਪਿਤਾ ਨੇ ਐੱਨ. ਆਰ. ਆਈ. ਭਰਾਵਾਂ ਅਤੇ ਐੱਨ. ਜੀ. ਓ. ਸੰਸਥਾਵਾਂ ਨੂੰ ਮਦਦ ਦੀ ਅਪੀਲ ਕੀਤੀ ਹੈ।