ਵਿਦੇਸ਼ ਭੇਜਣ ਦੇ ਨਾਂ ''ਤੇ ਮੋਗਾ ''ਚ ਹੋਈ ਲੱਖਾਂ ਦੀ ਠੱਗੀ, ਨਾ ਦਿੱਤਾ ਵੀਜ਼ਾ ਨਾ ਦਿੱਤੇ ਪੈਸੇ

ਵਿਦੇਸ਼ ਭੇਜਣ ਦੇ ਨਾਂ ''ਤੇ ਮੋਗਾ ''ਚ ਹੋਈ ਲੱਖਾਂ ਦੀ ਠੱਗੀ, ਨਾ ਦਿੱਤਾ ਵੀਜ਼ਾ ਨਾ ਦਿੱਤੇ ਪੈਸੇ

ਮੋਗਾ ਜ਼ਿਲ੍ਹੇ ਦੇ ਪਿੰਡ ਸੰਧੂਆਂ ਦੇ ਰਹਿਣ ਵਾਲੇ ਇੱਕ ਵਿਅਕਤੀ ਤੋਂ ਵਿਦੇਸ਼ ਦਾ ਟੂਰਿਸਟ ਵੀਜ਼ਾ ਲਗਵਾਉਣ ਦੇ ਨਾਂ 'ਤੇ 12 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਿਟੀ ਸਾਊਥ ਦੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਸ੍ਰੀਨਗਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਅਜੇ ਤੱਕ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਾਂਚ ਅਧਿਕਾਰੀ ਜਸਵੰਤ ਸਿੰਘ ਨੇ ਦੱਸਿਆ ਕਿ ਸਾਡੇ ਕੋਲ ਪਿੰਡ ਸੰਧੂਆ ਦੇ ਰਹਿਣ ਵਾਲੇ ਸੰਦੀਪ ਕੁਮਾਰ ਨੇ ਸ਼ਿਕਾਇਤ ਕੀਤੀ ਹੈ ਕਿ ਹਿਲਾਲ ਅਹਿਮਦ ਮੀਰ ਵਾਸੀ ਸ੍ਰੀ ਨਗਰ ਨੇ ਉਸ ਨੂੰ ਗੱਲਾਂ ਵਿਚ ਲਗਾ ਲੈ ਕੇ ਕੈਨੇਡਾ ਦਾ ਵਿਦੇਸ਼ੀ ਟੂਰਿਸਟ ਵੀਜ਼ਾ ਲਗਵਾਉਣ ਲਈ ਕਿਹਾ।

ਜਿਸ ਲਈ ਉਨ੍ਹਾਂ ਨੇ ਮੇਰੇ ਤੋਂ 12 ਲੱਖ ਰੁਪਏ ਦੀ ਪੇਮੈਂਟ ਲੈ ਲਈ, ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਨਾ ਤਾਂ ਉਨ੍ਹਾਂ ਨੇ ਮੈਨੂੰ ਕੈਨੇਡਾ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਐਸਐਸਪੀ ਮੋਗਾ ਦੇ ਹੁਕਮਾਂ ਅਤੇ ਸੰਦੀਪ ਦੇ ਬਿਆਨਾਂ ਦੇ ਆਧਾਰ ’ਤੇ ਹਿਲਾਲ ਅਹਿਮਦ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪਰ ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ।