ਪੰਜਾਬ-ਹਰਿਆਣਾ ਬਾਰਡਰ ਤੋਂ ਚੋਣ ਜ਼ਾਬਤੇ ਵਿਚਾਲੇ ਲੱਖਾਂ ਰੁਪਏ ਦੀ ਨਕਦੀ ਹੋਈ ਬਰਾਮਦ

ਪੰਜਾਬ-ਹਰਿਆਣਾ ਬਾਰਡਰ ਤੋਂ ਚੋਣ ਜ਼ਾਬਤੇ ਵਿਚਾਲੇ ਲੱਖਾਂ ਰੁਪਏ ਦੀ ਨਕਦੀ ਹੋਈ ਬਰਾਮਦ

ਚੋਣ ਜ਼ਾਬਤੇ ਦੌਰਾਨ ਪੰਚਕੂਲਾ ਵਿੱਚ ਪੰਜਾਬ-ਹਰਿਆਣਾ ਬਾਰਡਰ ਤੋਂ ਲੱਖਾਂ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨੀਰਜ ਸ਼ਰਮਾ ਨਾਂ ਦੇ ਨੌਜਵਾਨ ਕੋਲੋਂ ਇਹ ਨਕਦੀ ਬਰਾਮਦ ਹੋਈ ਹੈ।  ਦੱਸਿਆ ਜਾ ਰਿਹਾ ਹੈ ਕਿ 14 ਲੱਖ 95 ਹਜ਼ਾਰ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ ਹੈ। ਦੱਸ ਦੇਈਏ ਕਿ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਚੋਣ ਜ਼ਾਬਤਾ ਲਾਗੂ ਹੈ।