ਪੰਜਾਬ ''ਚ ਬਾਊਂਸਰ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੋਇਆ ਕਤਲ

ਪੰਜਾਬ ''ਚ ਬਾਊਂਸਰ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੋਇਆ ਕਤਲ

ਖਰੜ ਦੇ ਨਜ਼ਦੀਕੀ ਪਿੰਡ ਚੰਦੋ ਵਿਖੇ ਦਿਨ-ਦਿਹਾੜੇ ਇਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਦੁਪਹਿਰ 12.30 ਵਜੇ ਦੇ ਕਰੀਬ ਇਹ ਵੱਡੀ ਘਟਨਾ ਵਾਪਰੀ। ਫਿਲਹਾਲ ਮ੍ਰਿਤਕ ਦੀ ਪਛਾਣ ਮਨੀ ਸਿੰਘ (26) ਪਿੰਡ ਤਿਊੜ ਵਜੋਂ ਹੋਈ ਹੈ।

ਪਤਾ ਲੱਗਾ ਹੈ ਕਿ ਮਨੀ ਸਿੰਘ ਪੁੱਤਰ ਬਬਲੀ ਵਾਸੀ ਪਿੰਡ ਤਿਊੜ ਬਾਊਂਸਰ ਸੀ। ਅੱਜ ਜਦੋਂ ਤਕਰੀਬਨ 12 ਵਜੇ ਦੇ ਕਰੀਬ ਉਹ ਜਿੰਮ ਤੋਂ ਮੋਟਰਸਾਈਕਲ 'ਤੇ ਘਰ ਜਾ ਰਿਹਾ ਸੀ ਤਾਂ ਪਿੰਡ ਚੰਦੋ ਨੇੜੇ 2 ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ।

ਇਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਵੀ ਮੌਕੇ 'ਤੇ ਪੁੱਜ ਗਈ ਹੈ ਅਤੇ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ। ਇਸ ਘਟਨਾ ਕਾਰਨ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਛਾ ਗਿਆ ਹੈ।