ਮੂਸੇ ਵਾਲੇ ਦੇ ਪਰਿਵਾਰ ਨੂੰ ਇਕ ਸਾਲ ਬਾਅਦ ਮੂਸੇ ਵਾਲਾ ਦਾ ਪਿਸਟਲ ਤੇ ਫੋਨ ਮਿਲਿਆ ਵਾਪਸ 

ਮੂਸੇ ਵਾਲੇ ਦੇ ਪਰਿਵਾਰ ਨੂੰ ਇਕ ਸਾਲ ਬਾਅਦ ਮੂਸੇ ਵਾਲਾ ਦਾ ਪਿਸਟਲ ਤੇ ਫੋਨ ਮਿਲਿਆ ਵਾਪਸ 

ਸਿੱਧੂ ਮੂਸੇ ਵਾਲਾ ਦਾ ਪਿਛਲੇ ਸਾਲ 29 ਮਾਰਚ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਇਸ ਦੌਰਾਨ ਮੌਕੇ ’ਤੇ ਜੋ ਵੀ ਸਿੱਧੂ ਕੋਲ ਮੋਬਾਇਲ ਫੋਨਜ਼ ਤੇ ਪਿਸਟਲ ਸੀ, ਉਹ ਪੁਲਸ ਵਲੋਂ ਜਾਂਚ ਲਈ ਲੈ ਲਏ ਗਏ ਸਨ।

ਹੁਣ ਸਿੱਧੂ ਦੇ 2 ਮੋਬਾਇਲ ਫੋਨਜ਼ ਤੇ ਪਿਸਟਲ ਪਰਿਵਾਰ ਨੂੰ ਇਕ ਸਾਲ ਬਾਅਦ ਵਾਪਸ ਕਰ ਦਿੱਤੇ ਗਏ ਹਨ। ਇਨ੍ਹਾਂ ’ਚ ਇਕ ਆਈਫੋਨ 13, ਇਕ ਓਪੋ ਦਾ ਮੋਬਾਇਲ ਤੇ ਇਕ 45 ਬੋਰ ਦਾ ਪਿਸਟਲ ਸ਼ਾਮਲ ਹੈ।

ਮੋਬਾਇਲ ਫੋਨਜ਼ ਲਈ ਬਲਕੌਰ ਸਿੰਘ ਨੇ ਅਰਜ਼ੀ ਲਗਾਈ ਸੀ, ਜਿਨ੍ਹਾਂ ਨੂੰ 1 ਲੱਖ ਦਾ ਬਾਂਡ ਭਰਨ ਤੋਂ ਬਾਅਦ ਇਹ ਵਾਪਸ ਕਰ ਦਿੱਤੇ ਗਏ ਹਨ। ਉਥੇ ਪਿਸਟਲ ਲਈ 4 ਲੱਖ ਰੁਪਏ ਦਾ ਬਾਂਡ ਭਰਿਆ ਗਿਆ ਹੈ ਤੇ ਪਿਸਟਲ ਚਰਨ ਕੌਰ ਨੂੰ ਦਿੱਤਾ ਗਿਆ ਹੈ ਕਿਉਂਕਿ ਲਾਇਸੰਸ ਉਨ੍ਹਾਂ ਦੇ ਨਾਂ ’ਤੇ ਹੈ।

ਦੱਸ ਦੇਈਏ ਕਿ ਇਸ ਲਈ ਕੋਰਟ ਵਲੋਂ ਕੁਝ ਸ਼ਰਤਾਂ ਵੀ ਲਗਾਈਆਂ ਹਨ। ਜਿੰਨੀ ਦੇਰ ਤਕ ਕੇਸ ਚੱਲ ਰਿਹਾ ਹੈ, ਉਨੀ ਦੇਰ ਤਕ ਇਨ੍ਹਾਂ ’ਚੋਂ ਕੋਈ ਵੀ ਚੀਜ਼ ਵੇਚੀ ਨਹੀਂ ਜਾ ਸਕਦੀ। ਹਰੇਕ ਸੁਣਵਾਈ ’ਤੇ ਮੋਬਾਇਲ ਤੇ ਪਿਸਟਲ ਪੇਸ਼ ਕਰਨ ਲਈ ਕਿਹਾ ਗਿਆ ਹੈ ਤੇ ਮੋਬਾਇਲ ’ਚ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਕੀਤਾ ਜਾ ਸਕਦਾ।