11 ਕਾਰਾਂ ਦੀ ਭਿਆਨਕ ਟੱਕਰ ਹੋਈ ਮੈਲਬੌਰਨ ਫ੍ਰੀਵੇਅ ''ਤੇ, ਕਈ ਲੋਕ ਹੋਏ ਜ਼ਖਮੀ।

 11 ਕਾਰਾਂ ਦੀ ਭਿਆਨਕ ਟੱਕਰ ਹੋਈ ਮੈਲਬੌਰਨ ਫ੍ਰੀਵੇਅ ''ਤੇ, ਕਈ ਲੋਕ ਹੋਏ ਜ਼ਖਮੀ।

ਆਸਟ੍ਰੇਲੀਆ ਵਿਖੇ ਮੈਲਬੌਰਨ ਸ਼ਹਿਰ ਦੇ ਸਭ ਤੋਂ ਵਿਅਸਤ ਫ੍ਰੀਵੇਅ ਵਿੱਚੋਂ ਇੱਕ ਗਲੇਨ ਵੇਵਰਲੇ ਵਿਖੇ ਬੀਤੀ ਸ਼ਾਮ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ 11 ਕਾਰਾਂ ਅਤੇ ਇੱਕ ਬੀ-ਡਬਲ ਟਰੱਕ ਦੀ ਟੱਕਰ ਹੋ ਗਈ।

                    Image

ਟੱਕਰ ਤੋਂ ਬਾਅਦ ਬੀਤੀ ਰਾਤ ਫ੍ਰੀਵੇਅ ਨੂੰ ਕਈ ਘੰਟਿਆਂ ਲਈ ਬੰਦ ਕਰ ਦਿੱਤਾ ਗਿਆ ਸੀ। ਪੁਲਸ ਨੇ ਦੱਸਿਆ ਕਿ ਮਲਟੀ-ਕਾਰ ਹਾਦਸਾ ਬਲੈਕਬਰਨ ਰੋਡ ਨੇੜੇ ਮੋਨਾਸ਼ ਫ੍ਰੀਵੇਅ 'ਤੇ ਸ਼ਾਮ 7.15 ਵਜੇ ਦੇ ਕਰੀਬ ਵਾਪਰਿਆ। ਟਰੱਕ ਦੇ ਡਰਾਈਵਰ ਨੂੰ ਗੰਭੀਰ ਜ਼ਖਮੀ ਹਾਲਤ 'ਚ ਹਸਪਤਾਲ ਲਿਜਾਇਆ ਗਿਆ।

                      Image

ਲਗਭਗ ਇੱਕ ਦਰਜਨ ਹੋਰ ਲੋਕਾਂ ਨੂੰ ਗੈਰ ਜਾਨਲੇਵਾ ਸੱਟਾਂ ਦੇ ਨਾਲ ਹਸਪਤਾਲ ਲਿਜਾਇਆ ਗਿਆ। ਉਹਨਾਂ ਵਿਚੋਂ ਘੱਟੋ ਘੱਟ ਤਿੰਨ ਨੂੰ ਛੁੱਟੀ ਦੇ ਦਿੱਤੀ ਗਈ ਹੈ। ਬੀਤੀ ਸ਼ਾਮ ਦੇ ਹਾਦਸੇ ਵਿੱਚ ਸ਼ਾਮਲ ਡਰਾਈਵਰਾਂ ਵਿੱਚੋਂ ਇੱਕ ਨੇ ਕਿਹਾ ਕਿ ਉਸ ਦੀ ਕਾਰ ਨੂੰ ਪਿੱਛੇ ਤੋਂ ਟੱਕਰ ਮਾਰਨ ਤੋਂ ਬਾਅਦ “ਡੱਬੇ ਵਾਂਗ” ਕੁਚਲ ਦਿੱਤੀ ਗਈ ਸੀ।

                      Image

ਮੋਨਾਸ਼ ਨੂੰ ਘੰਟਿਆਂ ਲਈ ਬੰਦ ਕਰ ਦਿੱਤਾ ਗਿਆ ਸੀ ਜਦੋਂ ਕਿ ਜਾਂਚਕਰਤਾਵਾਂ ਨੇ ਸੀਨ ਦੀ ਜਾਂਚ ਕੀਤੀ ਅਤੇ ਇਸ ਨੂੰ ਮੁੜ ਤੋਂ ਖੋਲ੍ਹਿਆ ਗਿਆ। ਪੁਲਸ ਕਿਸੇ ਵੀ ਡਰਾਈਵਰ ਨਾਲ ਗੱਲ ਕਰਨ ਲਈ ਉਤਸੁਕ ਹੈ, ਜਿਨ੍ਹਾਂ ਕੋਲ ਹਾਦਸੇ ਦੇ ਲੀਡ ਅੱਪ ਅਤੇ ਘਟਨਾ ਸਬੰਧੀ ਹੋਰ ਮਹੱਤਵਪੂਰਨ ਜਾਣਕਾਰੀ ਹੈ।