- Updated: July 10, 2026 12:43 PM
ਸ੍ਰੀ ਚਮਕੌਰ ਸਾਹਿਬ ਦੇ ਮੋਰਿੰਡਾ ਵਿਚ ਅੱਜ ਇਕ ਵਾਰ ਫਿਰ ਤੋਂ ਸਿਆਸੀ ਹਲਚਲ ਤੇਜ਼ ਹੋ ਗਈ ਹੈ ਕਿਉਂਕਿ ਉਥੇ ਨਗਰ ਕੌਂਸਲ ਦਾ ਪ੍ਰਧਾਨ ਚੁਣਿਆ ਜਾਣਾ ਹੈ ਤੇ ਅਜਿਹੇ ਵਿਚ ਸਭ ਦੀਆਂ ਨਜ਼ਰਾਂ ਚੋਣਾਂ ‘ਤੇ ਟਿਕੀਆਂ ਹੋਈਆਂ ਹਨ। ਕਾਂਗਰਸ ਬਹੁਮਤ ਦੇ ਬਾਵਜੂਦ ਵੀ ਸਵਾਲਾਂ ਦੇ ਘੇਰੇ ਵਿਚ ਹੈ। ਕੀ ਕਾਂਗਰਸ ਆਪਣਾ ਕੌਂਸਲਰ ਬਣਾ ਸਕੇਗੀ? ਕਿਉਂਕਿ ਚਰਨਜੀਤ ਚੰਨੀ ਲਗਾਤਾਰ ਤੰਜ ਕੱਸਦੇ ਨਜਰ ਆ ਰਹੇ ਹਨ ਕਿ ਸਾਡੇ ਮੈਂਬਰਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ।
ਇਹ ਸਾਬਕਾ ਸੀਐੱਮ ਚਰਨਜੀਤ ਚੰਨੀ ਲਈ ਪ੍ਰੀਖਿਆ ਦਾ ਸਮਾਂ ਹੈ ਕਿਉਂਕਿ ਇਕ ਪਾਸੇ ਚੰਨੀ ਪੰਜਾਬ ਦੀ ਵਾਂਗਡੋਰ ਸੰਭਾਲਣ ਦੀ ਗੱਲ ਕਰ ਰਹੇ ਹਨ ਤੇ ਅੱਜ ਦੇਖਣਾ ਹੋਵੇਗਾ ਕਿ ਮੋਰਿੰਡਾ ਵਿਚ ਚੰਨੀ ਦੇ ਸਮਰਥਕਾਂ ਦਾ ਕੀ ਪ੍ਰਦਰਸ਼ਨ ਰਹੇਗਾ। ਕਾਂਗਰਸ ਦਾ ਡੈੱਡਲਾਕ ਟੁੱਟਦਾ ਨਜ਼ਰ ਆ ਰਿਹਾ ਹੈ ਤੇ ਭਲਕੇ ਚੰਨੀ ਧੜੇ ਦੇ ਸਮਰਥਕ ਭੁਪੇਸ਼ ਬਘੇਲ ਨਾਲ ਮੁਲਾਕਾਤ ਕਰ ਸਕਦੇ ਹਨ। ਸ਼ਾਇਦ ਅਮਰਿੰਦਰ ਸਿੰਘ ਰਾਜਾ ਵੜਿੰਗ ਮੀਟਿੰਗ ਵਿਚ ਸ਼ਾਮਲ ਨਾ ਹੋਣ।