Twitter: ਏਲਨ ਮਸਕ ਨੇ ਪੋਸਟ ਪੜ੍ਹਨ ਦੀ ਲਿਮਟ ਕੀਤੀ ਤੈਅ,ਵੈਰੀਫਾਈਡ ਅਕਾਊਂਟ ਤੋਂ ਪੜ੍ਹ ਸਕੋਗੇ ਰੋਜ਼ਾਨਾ 6000 Posts

Twitter: ਏਲਨ ਮਸਕ ਨੇ ਪੋਸਟ ਪੜ੍ਹਨ ਦੀ ਲਿਮਟ ਕੀਤੀ ਤੈਅ,ਵੈਰੀਫਾਈਡ ਅਕਾਊਂਟ ਤੋਂ ਪੜ੍ਹ ਸਕੋਗੇ ਰੋਜ਼ਾਨਾ 6000 Posts

ਐਲਨ ਮਸਕ ਨੇ ਟਵਿੱਟਰ ਯੂਜ਼ਰਜ਼ ਲਈ ਨਵਾਂ ਫਰਮਾਨ ਜਾਰੀ ਕੀਤਾ ਹੈ, ਜਿਸ ਵਿੱਚ ਉਨ੍ਹਾਂ 3 ਨਵੇਂ ਨਿਯਮਾਂ ਬਾਰੇ ਦੱਸਿਆ ਹੈ। ਉਨ੍ਹਾਂ ਟਵਿੱਟਰ 'ਤੇ ਯੂਜ਼ਰਜ਼ ਲਈ ਸੀਮਾਵਾਂ ਲਾਗੂ ਕੀਤੀਆਂ ਹਨ। ਇਨ੍ਹਾਂ ਵਿੱਚ ਵੈਰੀਫਾਈਡ ਯੂਜ਼ਰਜ਼ ਆਪਣੇ ਖਾਤੇ ਤੋਂ ਪ੍ਰਤੀ ਦਿਨ 6000 ਪੋਸਟਾਂ ਨੂੰ ਦੇਖ ਜਾਂ ਪੜ੍ਹ ਸਕਣਗੇ।ਜਦੋਂ ਕਿ ਅਨਵੈਰੀਫਾਈਡ ਅਕਾਊਂਟ ਆਪਣੇ ਖਾਤੇ ਤੋਂ ਸਿਰਫ 600 ਪੋਸਟਾਂ ਹੀ ਦੇਖ ਸਕਣਗੇ। ਇਸ ਦੇ ਨਾਲ ਹੀ ਨਵੇਂ ਅਣ-ਪ੍ਰਮਾਣਿਤ ਖਾਤੇ ਇਕ ਦਿਨ ਵਿੱਚ ਸਿਰਫ਼ 300 ਪੋਸਟਾਂ ਨੂੰ ਦੇਖ ਤੇ ਪੜ੍ਹ ਸਕਣਗੇ। ਇਸ ਦੇ ਨਾਲ ਹੀ ਟਵਿੱਟਰ ਯੂਜ਼ਰਜ਼ ਨੂੰ ਜੋ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਹ ਸ਼ਾਇਦ ਇਸੇ ਨਾਲ ਸਬੰਧਤ ਹਨ।

              Image

ਹਾਲਾਂਕਿ, ਥੋੜ੍ਹੇ ਸਮੇਂ ਬਾਅਦ ਹੀ ਐਲਨ ਮਸਕ ਨੇ ਰੀਟਵੀਟ ਕਰਦਿਆਂ ਕਿਹਾ, "ਵੈਰੀਫਾਈਡ ਅਕਾਊਂਟ 8000, ਜਦਕਿ ਅਨਵੈਰੀਫਾਈਡ ਅਕਾਊਂਟ ਲਈ 800 ਤੇ ਨਵੇਂ ਅਨਵੈਰੀਫਾਈਡ ਅਕਾਊਂਟ ਲਈ 400 ਤੱਕ ਦਰ ਸੀਮਾਵਾਂ ਜਲਦ ਹੀ ਵਧ ਰਹੀਆਂ ਹਨ।"

               Image

ਦੱਸ ਦੇਈਏ ਕਿ ਸ਼ਨੀਵਾਰ ਦੁਨੀਆ ਦੇ ਕਈ ਲੋਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਮਾਈਕ੍ਰੋ ਬਲੌਗਿੰਗ ਸਾਈਟ ਟਵਿੱਟਰ ਕੰਮ ਨਹੀਂ ਕਰ ਰਿਹਾ। ਉਨ੍ਹਾਂ ਸੋਸ਼ਲ ਮੀਡੀਆ 'ਤੇ ਸ਼ਿਕਾਇਤ ਕੀਤੀ ਕਿ ਜਦੋਂ ਉਨ੍ਹਾਂ ਨੇ ਟਵੀਟ ਨੂੰ ਦੇਖਣ ਜਾਂ ਪੋਸਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਇਕ ਐਰਰ ਸੁਨੇਹਾ ਦਿਖਾਈ ਦਿੰਦਾ ਰਿਹਾ, ਜਿਸ ਵਿੱਚ ਲਿਖਿਆ ਸੀ, "ਟਵੀਟ ਰੀਟ੍ਰਾਈਵ ਨਹੀਂ ਕੀਤਾ ਜਾ ਸਕਦਾ।"

ਇਸ ਸਾਲ ਤੀਜੀ ਵਾਰ ਟਵਿੱਟਰ ਹੋਇਆ ਡਾਊਨ
ਇਸ ਸਾਲ ਇਹ ਤੀਜੀ ਵਾਰ ਹੈ ਜਦੋਂ ਟਵਿੱਟਰ ਡਾਊਨ ਹੋਇਆ ਹੈ। ਇਸ ਤੋਂ ਪਹਿਲਾਂ ਮਾਰਚ ਮਹੀਨੇ 'ਚ ਵੀ ਟਵਿੱਟਰ ਨੇ ਆਪਣੇ ਸਿਸਟਮ 'ਚ ਗੜਬੜੀ ਦੱਸੀ ਸੀ ਅਤੇ ਕਈ ਲਿੰਕਜ਼ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਇਸ ਸਾਲ ਫਰਵਰੀ 'ਚ ਵੀ ਲੋਕਾਂ ਨੂੰ ਟਵਿੱਟਰ ਦੀ ਵਰਤੋਂ ਕਰਨ 'ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ।