ਅਹਿਮ ਖ਼ਬਰ: NASA ਨੇ ਭਾਰਤੀ ਪੁਲਾੜ ਯਾਤਰੀਆਂ ਲਈ ਕੀਤਾ ਖ਼ਾਸ ਐਲਾਨ

ਅਹਿਮ ਖ਼ਬਰ: NASA ਨੇ ਭਾਰਤੀ ਪੁਲਾੜ ਯਾਤਰੀਆਂ ਲਈ ਕੀਤਾ ਖ਼ਾਸ ਐਲਾਨ

ਅਮਰੀਕਾ ਦੇ ਚੋਟੀ ਦੇ ਡਿਪਲੋਮੈਟ ਐਰਿਕ ਗਾਰਸੇਟੀ ਨੇ ਕਿਹਾ ਕਿ ਅਮਰੀਕੀ ਪੁਲਾੜ ਏਜੰਸੀ ਨਾਸਾ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਸਾਂਝੇ ਯਤਨਾਂ ਨੂੰ ਵਧਾਉਣ ਦੇ ਉਦੇਸ਼ ਨਾਲ ਜਲਦੀ ਹੀ ਭਾਰਤੀ ਪੁਲਾੜ ਯਾਤਰੀਆਂ ਨੂੰ ਆਧੁਨਿਕ ਸਿਖਲਾਈ ਪ੍ਰਦਾਨ ਕਰੇਗੀ। ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਗਾਰਸੇਟੀ ਨੇ "ਯੂਐੱਸ-ਇੰਡੀਆ ਕਮਰਸ਼ੀਅਲ ਸਪੇਸ ਸਮਿਟ: ਯੂਐੱਸ ਅਤੇ ਭਾਰਤੀ ਸਪੇਸ ਸਟਾਰਟਅੱਪਸ ਲਈ ਅਵਸਰਾਂ ਦੀ ਸ਼ੁਰੂਆਤ" ਸਮਾਗਮ ਵਿੱਚ ਇਹ ਟਿੱਪਣੀਆਂ ਕੀਤੀਆਂ।

ਇਸ ਸਮਾਗਮ ਦਾ ਆਯੋਜਨ US-India Business Council (USIBC) ਅਤੇ US Commercial Service (USCS) ਵੱਲੋਂ ਬੰਗਲੁਰੂ ਵਿੱਚ ਕੀਤਾ ਗਿਆ ਹੈ। ਯੂਐੱਸਆਈਬੀਸੀ ਨੇ ਇੱਥੇ ਜਾਰੀ ਇੱਕ ਬਿਆਨ ਵਿੱਚ ਗਾਰਸੇਟੀ ਦੇ ਹਵਾਲੇ ਨਾਲ ਕਿਹਾ, “ਨਾਸਾ ਜਲਦੀ ਹੀ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਸਾਂਝੇ ਯਤਨਾਂ ਨੂੰ ਵਧਾਉਣ ਦੇ ਉਦੇਸ਼ ਨਾਲ ਭਾਰਤੀ ਪੁਲਾੜ ਯਾਤਰੀਆਂ ਨੂੰ ਉੱਨਤ ਸਿਖਲਾਈ ਪ੍ਰਦਾਨ ਕਰੇਗਾ। ਉਮੀਦ ਹੈ ਕਿ ਇਹ ਇਸ ਸਾਲ ਜਾਂ ਅਗਲੇ ਸਾਲ ਸ਼ੁਰੂ ਹੋ ਜਾਵੇਗਾ।

ਜਲਦੀ ਹੀ ਅਸੀਂ ਈਕੋਸਿਸਟਮ, ਧਰਤੀ ਦੀ ਸਤ੍ਹਾ, ਕੁਦਰਤੀ ਖ਼ਤਰਿਆਂ, ਸਮੁੰਦਰ ਦੇ ਵੱਧਦੇ ਪੱਧਰਾਂ ਅਤੇ 'ਕ੍ਰਾਇਓਸਫੀਅਰ' ਸਮੇਤ ਸਾਰੇ ਸਰੋਤਾਂ 'ਤੇ ਨਜ਼ਰ ਰੱਖਣ ਲਈ ਇਸਰੋ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ 'ਨਿਸਰ' ਉਪਗ੍ਰਹਿ ਲਾਂਚ ਕਰਨਗੇ। ਬੇਂਗਲੁਰੂ ਵਿਚ ਆਯੋਜਿਤ ਇਸ ਇੱਕ ਰੋਜ਼ਾ ਪ੍ਰੋਗਰਾਮ ਵਿੱਚ ਗਾਰਸੇਟੀ, ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਚੇਅਰਮੈਨ ਡਾ: ਸੋਮਨਾਥ ਐੱਸ. ਅਤੇ ਨਾਸਾ ਦੇ ਨੁਮਾਇੰਦਿਆਂ ਸਮੇਤ ਅਮਰੀਕਾ ਅਤੇ ਭਾਰਤ ਸਰਕਾਰ ਦੇ ਸੀਨੀਅਰ ਅਧਿਕਾਰੀ ਸ਼ਾਮਲ ਹਨ।