ਫ਼ਿਲਮ ''OMG 2'' ਦਾ ਨਵਾਂ ਪੋਸਟਰ ਆਇਆ ਸਾਹਮਣੇ,ਨਵੇਂ ਲੁੱਕ ਚ ਦਿਸੇ ਅਕਸ਼ੈ ਕੁਮਾਰ 

ਫ਼ਿਲਮ ''OMG 2'' ਦਾ ਨਵਾਂ ਪੋਸਟਰ ਆਇਆ ਸਾਹਮਣੇ,ਨਵੇਂ ਲੁੱਕ ਚ ਦਿਸੇ ਅਕਸ਼ੈ ਕੁਮਾਰ 

ਅਕਸ਼ੈ ਕੁਮਾਰ ਪਿਛਲੇ ਕਈ ਦਿਨਾਂ ਤੋਂ 'OMG 2' ਨੂੰ ਲੈ ਕੇ ਸੁਰਖੀਆਂ 'ਚ ਹਨ। ਜਦੋਂ ਤੋਂ ਫਿਲਮ ਦਾ ਐਲਾਨ ਕੀਤਾ ਗਿਆ ਹੈ, ਪ੍ਰਸ਼ੰਸਕ ਉਸ ਨੂੰ ਇੱਕ ਵਾਰ ਫਿਰ ਇੱਕ ਵੱਖਰੇ ਅਵਤਾਰ ਅਤੇ ਇੱਕ ਵੱਖਰੇ ਕਿਰਦਾਰ ਵਿੱਚ ਦੇਖਣ ਲਈ ਉਤਸੁਕ ਹੋ ਗਏ ਹਨ। ਅਕਸ਼ੈ ਕੁਮਾਰ ਦੀ ਇਹ ਆਉਣ ਵਾਲੀ ਫਿਲਮ ਅਗਸਤ 'ਚ ਰਿਲੀਜ਼ ਹੋ ਰਹੀ ਹੈ। ਫਿਲਮ ਦੀ ਰਿਲੀਜ਼ 'ਚ ਸਿਰਫ ਇਕ ਮਹੀਨਾ ਬਾਕੀ ਹੈ। ਅਜਿਹੇ 'ਚ ਮੇਕਰਸ ਨੇ 'OMG 2' ਦਾ ਟੀਜ਼ਰ ਕੁਝ ਹੀ ਦਿਨਾਂ 'ਚ ਰਿਲੀਜ਼ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ 'OMG 2' ਤੋਂ ਅਕਸ਼ੈ ਕੁਮਾਰ ਦਾ ਨਵਾਂ ਲੁੱਕ ਸਾਹਮਣੇ ਆਇਆ ਹੈ,ਜਿਸ 'ਚ ਉਹ ਮਹਾਦੇਵ ਵਾਂਗ ਨਜ਼ਰ ਆ ਰਹੇ ਹਨ। ਅਕਸ਼ੈ ਕੁਮਾਰ ਦੇ ਇਸ ਲੁੱਕ ਨੂੰ ਵੇਖ ਕੇ ਫੈਨਜ਼ ਹੁਣ ਫ਼ਿਲਮ ਪ੍ਰਤੀ ਹੋਰ ਉਤਸ਼ਾਹਿਤ ਹੋ ਗਏ ਹਨ।

                   Image

                   Image