- Updated: October 08, 2026 01:40 PM
ਬਟਾਲਾ ਦੇ ਗਾਂਧੀ ਕੈਂਪ ਦੇ ਰਹਿਣ ਵਾਲੇ ਪਾਸਟਰ ਬਲਵਿੰਦਰ ਪਾਲ ਉਰਫ ਲਾਡੀ ਦਾ ਕਤਲ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਬਲਵਿੰਦਰ ਲਾਡੀ ਆਪਣੇ ਘਰ ਦੇ ਵਿੱਚ ਚਰਚ ਚਲਾਂਦਾ ਸੀ ਤੇ ਉਹ ਪਾਸਟਰ ਹੈ ਅਤੇ ਅੱਜ ਸਵੇਰੇ ਕੁਝ ਲੋਕ ਉਸ ਦੇ ਘਰ ਚ ਦਾਖਿਲ ਹੋਏ ਅਤੇ ਉਹਨਾਂ ਵਲੋ ਪਾਸਟਰ ਤੇ ਤੇਜਧਾਰ ਹਥਿਆਰਾਂ ਨਾਲ ਵਾਰ ਕਰ ਉਸ ਨੂੰ ਜਖਮੀ ਕਰ ਦਿੱਤਾ ਅਤੇ ਜਦ ਜ਼ਖ਼ਮੀ ਹਾਲਤ ਚ ਬਲਵਿੰਦਰ ਦੇ ਪਰਿਵਾਰ ਨੇ ਹਸਪਤਾਲ ਚ ਇਲਾਜ ਲਈ ਲਿਆਂਦਾ ਤਾ ਉੱਥੇ ਡਾਕਟਰਾਂ ਵਲੋ ਉਸ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ । ਮ੍ਰਿਤਕ ਬਲਵਿੰਦਰ ਪਾਲ ਦੇ ਰਿਸਤੇਦਾਰਾਂ ਮੁਤਾਬਿਕ ਪਾਸਟਰ ਬਲਵਿੰਦਰ ਘਰ ਚ ਇਕੱਲੇ ਹੀ ਰਹਿੰਦਾ ਸੀ ਅਤੇ ਘਰ ਚ ਹੀ ਚਰਚ ਚਲਾਉਂਦਾ ਸੀ ਤੇ ਅੱਜ ਸਵੇਰੇ ਇਸ ਕੈਂਪ ਇਲਾਕੇ ਦੇ ਹੀ ਕੁਝ ਲੋਕ ਅੱਜ ਘਰ ਚ ਦਾਖਿਲ ਹੋ ਓਹਨਾ ਬਲਵਿੰਦਰ ਤੇ ਹਮਲਾ ਕਰ ਉਸ ਨੂੰ ਕਤਲ ਕਰ ਦਿੱਤਾ ਜਦਕਿ ਕਿ ਮ੍ਰਿਤਕ ਦੇ ਭਤੀਜੇ ਸੰਨੀ ਦਾ ਕਹਿਣਾ ਹੈ ਕਿ ਬਲਵਿੰਦਰ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਸੀ ਅਤੇ ਨਾ ਹੀ ਕੋਈ ਦੁਸ਼ਮਣੀ ਸੀ।
ਉੱਥੇ ਹੀ ਮੌਕੇ ਤੇ ਪਹੁੰਚੇ ਥਾਣਾ ਸਿਵਲ ਲਾਈਨ ਦੇ ਮੁਖੀ ਲਖਵਿੰਦਰ ਸਿੰਘ ਨੇ ਦਸਿਆ ਕਿ ਜਿਵੇਂ ਹੀ ਉਹਨਾਂ ਨੂੰ ਸੂਚਨਾ ਕਿ ਗਾਂਧੀ ਕੈਂਪ ਦੇ ਰਹਿਣ ਵਾਲੇ ਬਲਵਿੰਦਰ ਪਾਲ ਲਾਡੀ ਜੋ ਕਿ ਪਾਸਟਰ ਤੇ ਹਮਲਾ ਹੋਇਆ ਹੈ ਅਤੇ ਉਹ ਗੰਭੀਰ ਜਖਮੀ ਹੈ ਉਹ ਜਾਂਚ ਲਈ ਪਹੁਚੇ ਹਨ ਤਾ ਇੱਥੇ ਜਾਣਕਾਰੀ ਮਿਲੀ ਹੈ ਕਿ ਬਲਵਿੰਦਰਪਾਲ ਦੀ ਮੌਤ ਹੋ ਚੁੱਕੀ ਹੈ ਅਤੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਜਦਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਗਾਂਧੀ ਕੈਂਪ ਦੇ ਹੀ ਰਹਿਣ ਵਾਲੇ ਨਰੇਸ਼ ਖ਼ਿਲਾਫ਼ ਮਾਮਲਾ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ।