ਗੁਰਪਤਵੰਤ ਪੰਨੂ ਦੇ ਸਲੀਪਰ ਸੈੱਲ ਨਾਲ ਜੁੜੇ ਵਿਅਕਤੀ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਗੁਰਪਤਵੰਤ ਪੰਨੂ ਦੇ ਸਲੀਪਰ ਸੈੱਲ ਨਾਲ ਜੁੜੇ ਵਿਅਕਤੀ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਦਿੱਲੀ ਪੁਲਿਸ ਨੇ ਗਰਮਖਿਆਲੀ ਗੁਰਪਤਵੰਤ ਸਿੰਘ ਪੰਨੂ ਦੇ ਸਲੀਪਰ ਸੈੱਲ ਨਾਲ ਜੁੜੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਵਿਅਕਤੀ ਦਾ ਨਾਮ ਜਸਵਿੰਦਰ ਸਿੰਘ ਲੱਕੀ ਹੈ। ਦਸਿਆ ਜਾ ਰਿਹਾ ਹੈ ਕਿ ਮੁਲਜ਼ਮ ਪੰਨੂ ਦੇ ਕਹਿਣ ’ਤੇ ਦਿੱਲੀ ਵਿਚ ਭਾਰਤ ਵਿਰੋਧੀ ਨਾਅਰੇ ਲਿਖਦਾ ਸੀ। ਫਿਲਹਾਲ ਦਿੱਲੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਗੁਰਪਤਵੰਤ ਸਿੰਘ ਪੰਨੂ ਦੇ ਸਲੀਪਰ ਸੈੱਲ ਨਾਲ ਜੁੜੇ ਇਕ ਵਿਅਕਤੀ ਨੇ ਦਸਿਆ ਕਿ ਉਹ ਪੰਨੂ ਦੇ ਕਹਿਣ 'ਤੇ ਹੀ ਦਿੱਲੀ 'ਚ ਭਾਰਤ ਵਿਰੋਧੀ ਨਾਅਰੇ ਲਗਾਉਂਦਾ ਸੀ ਅਤੇ ਕੰਧਾਂ 'ਤੇ ਭਾਰਤ ਵਿਰੋਧੀ ਗੱਲਾਂ ਲਿਖਦਾ ਸੀ। ਜਸਵਿੰਦਰ ਸਿੰਘ ਲੱਕੀ ਨੇ ਪੁਲਿਸ ਨੂੰ ਜਾਣਕਾਰੀ ਦਿਤੀ ਕਿ ਪੰਨੂ ਦੇ ਕਹਿਣ 'ਤੇ ਉਸ ਨੇ ਦਿੱਲੀ ਦੇ ਉੱਤਮ ਨਗਰ, ਤਿਲਕ ਨਗਰ ਅਤੇ ਨਿਹਾਲ ਵਿਹਾਰ ਦੇ ਸਕੂਲਾਂ ਦੀਆਂ ਕੰਧਾਂ 'ਤੇ ਭਾਰਤ ਵਿਰੋਧੀ ਨਾਅਰੇ ਲਿਖੇ ਸਨ।